ਜਲੰਧਰ (ਵਿਸ਼ੇਸ਼) : ਹਰਿਆਣਾ ’ਚ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ੍ਹ ਗਈਆਂ ਹਨ ਤੇ ਸੂਬੇ ’ਚ ਬਹੁਤ ਵਧੀਆ ਵੋਟਿੰਗ ਰਹੀ। ਚੋਣਾਂ ਤੋਂ ਬਾਅਦ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ, ਪਰ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਐਗਜ਼ਿਟ ਪੋਲ 'ਚ ਭਾਜਪਾ ਦੀ ਸੀਟ ਦਾ ਗ੍ਰਾਫ ਡਿੱਗਦਾ ਨਜ਼ਰ ਆ ਰਿਹਾ ਹੈ।
ਪਾਰਟੀ ਜਿੱਤਦੀ ਹੈ ਜਾਂ ਹਾਰਦੀ ਹੈ, ਇਹ ਤਾਂ 8 ਅਕਤੂਬਰ ਨੂੰ ਸਪੱਸ਼ਟ ਹੋ ਜਾਵੇਗਾ, ਪਰ ਵੋਟਾਂ ਤੋਂ ਪਹਿਲਾਂ ਹੀ ਵੋਟ ਬੈਂਕ ਨੂੰ ਲੈ ਕੇ ਭਾਜਪਾ ’ਤੇ ਲੱਗੇ ਦੋਸ਼ ਇਕ ਵਾਰ ਫਿਰ ਚਰਚਾ ’ਚ ਆ ਗਏ ਹਨ। ਸ਼ਨੀਵਾਰ ਨੂੰ ਵੋਟਿੰਗ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੇ ਆਪਣੀ ਸੰਗਤ ਨੂੰ ਭਾਜਪਾ ਦੇ ਪੱਖ ’ਚ ਵੋਟ ਪਾਉਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਅਤੇ ਭਾਜਪਾ ਵਿਚਾਲੇ ਸਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਮੀਡੀਆ ਮੁਤਾਬਕ ਇਹ ਸੰਦੇਸ਼ ਵੀਰਵਾਰ ਰਾਤ ਸਿਰਸਾ ਡੇਰੇ ਦੇ ਸੱਚਾ ਸੌਦਾ ਹੈੱਡਕੁਆਰਟਰ ’ਚ ਆਯੋਜਿਤ ਸਤਿਸੰਗ ਦੌਰਾਨ ਸੰਗਤ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਸੰਦੇਸ਼ ਜਾਰੀ ਕੀਤੇ ਗਏ ਸਨ ਪਰ ਇਸ ਵਾਰ ਇਸ ਦਾ ਐਲਾਨ ਵੱਖਰੇ ਤਰੀਕੇ ਨਾਲ ਕੀਤਾ ਗਿਆ ਹੈ। ਸਟੇਜ ਤੋਂ ਸਿੱਧਾ ਐਲਾਨ ਕਰਨ ਦੀ ਬਜਾਏ ਗੁਪਤ ਤਰੀਕੇ ਨਾਲ ਸਤਿਸੰਗ ਦੌਰਾਨ ਬੈਠੀ ਸੰਗਤ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਕਿ ਉਹ ਭਾਜਪਾ ਨੂੰ ਵੋਟ ਪਾਉਣ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਲ ਹੀ ’ਚ ਪੈਰੋਲ ’ਤੇ ਬਾਹਰ ਆਉਣ ਲਈ 20 ਦਿਨਾਂ ਦਾ ਸਮਾਂ ਮਿਲਿਆ ਸੀ ਅਤੇ ਉਸ ਤੋਂ ਬਾਅਦ ਹੀ ਇਹ ਸੰਦੇਸ਼ ਜਾਰੀ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਪਹਿਲਾਂ ਹੀ ਭਾਜਪਾ ਅਤੇ ਰਾਮ ਰਹੀਮ ’ਤੇ ਗੱਠਜੋੜ ਦੇ ਦੋਸ਼ ਲਾਉਂਦੀਆਂ ਰਹੀਆਂ ਹਨ ਅਤੇ ਪੈਰੋਲ ਨੂੰ ਲੈ ਕੇ ਵਾਰ-ਵਾਰ ਕਈ ਚਰਚਾਵਾਂ ਹੁੰਦੀਆਂ ਰਹੀਆਂ ਹਨ। ਅਜਿਹੇ 'ਚ ਭਾਜਪਾ ਨੂੰ ਵੋਟ ਪਾਉਣ ਦਾ ਸੰਦੇਸ਼ ਦੇਣ ਵਰਗੀਆਂ ਖ਼ਬਰਾਂ ਆਉਣ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਤੂਲ ਮਿਲਦਾ ਹੈ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਸ਼ਮੀਰੀ ਪੰਡਤਾਂ ਨੇ 20 ਸਾਲ ਬਾਅਦ ਸ਼ੋਪੀਆਂ ਦੇ ਮੰਦਰ 'ਚ ਕੀਤੀ ਪੂਜਾ
NEXT STORY