ਸ਼ਿਮਲਾ, (ਸੰਤੋਸ਼)- ਸੂਬੇ ’ਚ 2 ਦਿਨ ਮਾਨਸੂਨ ਥੋੜ੍ਹਾ ਨਰਮ ਰਹੇਗਾ ਅਤੇ ਉਸ ਤੋਂ ਬਾਅਦ ਫਿਰ ਤੋਂ ਰਫ਼ਤਾਰ ਫੜੇਗਾ। ਹਾਲਾਂਕਿ 13 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਰ 10 ਜੁਲਾਈ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਰਾਜਧਾਨੀ ਸ਼ਿਮਲਾ, ਕੁਫਰੀ, ਜ਼ੁਬਾਰਹੱਟੀ ਅਤੇ ਚੰਬਾ ਆਦਿ ’ਚ ਮੀਂਹ ਪਿਆ, ਜਦਕਿ ਮੈਦਾਨੀ ਇਲਾਕੇ ਖੁਸ਼ਕ ਰਹੇ। ਸ਼ਿਮਲਾ ’ਚ 9, ਜ਼ੁਬਾਰਹੱਟੀ ’ਚ 8, ਕੁਫਰੀ ’ਚ 3.5, ਚੰਬਾ ’ਚ 0.5, ਮਸ਼ੋਬਰਾ ’ਚ 2 ਅਤੇ ਸੈਂਜ ’ਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਸੁੰਦਰਨਗਰ ਅਤੇ ਧਰਮਸ਼ਾਲਾ ’ਚ ਬੂੰਦਾ-ਬਾਂਦੀ ਹੋਈ ਹੈ।
ਲੁਹਰੀ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ’ਚ ਭਾਰੀ ਮੀਂਹ ਕਾਰਨ ਸੁਰੰਗ ਦੀ ਕੰਧ ਡਿੱਗਣ ਦੀ ਖ਼ਬਰ ਹੈ। ਹਾਲਾਂਕਿ ਇਸ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਪੈ ਰਹੇ ਭਾਰੀ ਮੀਂਹ ਕਾਰਨ ਸੁਰੰਗ ’ਚ ਪਾਣੀ ਲੀਕ ਹੋ ਰਿਹਾ ਹੈ, ਜਿਸ ਕਾਰਨ ਸੁਰੰਗ ਦਾ ਕੁਝ ਹਿੱਸਾ ਟੁੱਟ ਗਿਆ ਹੈ।
ਅਸਾਮ ਹੜ੍ਹ : ਕਾਜੀਰੰਗਾ ਰਾਸ਼ਟਰੀ ਪਾਰਕ 'ਚ 129 ਜੰਗਲੀ ਜਾਨਵਰਾਂ ਦੀ ਮੌਤ
NEXT STORY