ਬੈਂਗਲੁਰੂ (ਭਾਸ਼ਾ) : ਜਨਤਾ ਦਲ (ਐੱਸ.) ਦੇ ਸਰਪ੍ਰਸਤ ਐੱਚ. ਡੀ. ਦੇਵਗੌੜਾ ਨੇ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣ ਕਰਨਾਟਕ ਤੋਂ ਲੜਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਲਈ ਉਹ ਮੰਗਲਵਾਰ ਨੂੰ ਪਰਚਾ ਭਰਨਗੇ। ਦੇਵਗੌੜਾ ਦੇ ਪੁੱਤਰ ਤੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ।
ਕੁਮਾਰਸਵਾਮੀ ਨੇ ਕਿਹਾ ਕਿ ਦੇਵਗੌੜਾ ਨੂੰ ਰਾਜ ਸਭਾ ਭੇਜਣ ਦੇ ਲਈ ਮਨਾਉਣਾ ਆਸਾਨ ਕੰਮ ਨਹੀਂ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਨੇ ਪਾਰਟੀ ਵਿਧਾਇਕਾਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਈ ਹੋਰ ਰਾਸ਼ਟਰੀ ਨੇਤਾਵਾਂ ਦੀ ਅਪੀਲ 'ਤੇ ਰਾਜ ਸਭਾ ਚੋਣ ਲੜਣ ਦਾ ਫੈਸਲਾ ਕੀਤਾ ਹੈ। ਸਾਰਿਆਂ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਉਣ ਦੇ ਲਈ ਦੇਵਗੌੜਾ ਦਾ ਧੰਨਵਾਦ। ਕਰਨਾਟਕ ਵਿਧਾਨ ਸਭਾ ਵਿੱਚ ਜਨਤਾ ਦਲ (ਐੱਸ.) ਦੇ ਕੋਲ 34 ਸੀਟਾਂ ਹਨ ਤੇ ਆਪਣੇ ਦਮ 'ਤੇ ਉਹ ਸੀਟ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੈ। ਇਸ ਦੇ ਲਈ ਉਸ ਨੂੰ ਕਾਂਗਰਸ ਦੇ ਸਮਰਥਨ ਦੀ ਲੋੜ ਹੈ।
69000 ਸਹਾਇਕ ਅਧਿਆਪਕ 2020 ਮਾਮਲੇ ਵਿੱਚ ਭਰਤੀ ਪ੍ਰਕਿਰਿਆ 'ਤੇ ਰੋਕ ਦੇ ਆਖਰੀ ਆਦੇਸ਼ 'ਤੇ ਫੈਸਲਾ ਰਾਖਵਾਂ
NEXT STORY