ਮਥੁਰਾ- ਭਗਵਾਨ ਸ਼੍ਰੀ ਕ੍ਰਿਸ਼ਨ ਦੇ ਲੀਲਾ ਸਥਾਨ ਵ੍ਰਿੰਦਾਵਨ ਵਿਚ ਉਂਝ ਤਾਂ ਹੋਲੀ ਅਤੇ ਜਨਮ ਅਸ਼ਟਮੀ 'ਤੇ ਭੀੜ ਇਕੱਠੀ ਹੁੰਦੀ ਹੈ ਪਰ ਨਵੇਂ ਸਾਲ ਦੀ ਸ਼ੁਰੂਆਤ 'ਚ ਸ਼ਰਧਾਲੂਆਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਬ੍ਰਿਜ ਸਰਕਿਟ ਮਥੁਰਾ, ਵ੍ਰਿੰਦਾਵਨ, ਗੋਵਰਧਨ ਵਿਚ 5 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਇਕੱਲੇ ਵ੍ਰਿੰਦਾਵਨ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਨੂੰ ਕਰੀਬ ਡੇਢ ਲੱਖ ਸ਼ਰਧਾਲੂ ਪਹੁੰਚੇ।
ਤੜਕਸਾਰ 5 ਵਜੇ ਤੋਂ ਹੀ ਸ਼ਰਧਾਲੂ ਪਹੁੰਚ ਗਏ। 10 ਮਿੰਟ ਦੇ ਰਸਤੇ ਨੂੰ ਪਾਰ ਕਰਨ ਵਿਚ ਇਕ ਘੰਟਾ ਲੱਗਿਆ। ਫਿਰ ਵੀ ਹਜ਼ਾਰਾਂ ਲੋਕ ਦਰਸ਼ਨ ਨਹੀਂ ਕਰ ਸਕੇ। ਸ਼ਾਮ ਹੁੰਦੇ-ਹੁੰਦੇ ਸ਼ਰਧਾਲੂਆਂ ਦੀ ਭੀੜ ਹੋਰ ਵਧ ਗਈ। ਸ਼ਰਧਾਲੂਆਂ ਦੀ ਭੀੜ ਨੂੰ ਵੇਖਦੇ ਹੋਏ ਮੰਦਰ ਪ੍ਰਬੰਧਨ ਨੇ ਦਰਸ਼ਨ ਦਾ ਸਮਾਂ ਵਧਾ ਦਿੱਤਾ। ਵੀ. ਆਈ. ਪੀ. ਮੂਵਮੈਂਟ ਨੂੰ ਰੋਕ ਦਿੱਤਾ ਗਿਆ।
ਮਥੁਰਾ-ਵ੍ਰਿੰਦਾਵਨ 'ਚ ਕਰੀਬ 800 ਹੋਟਲ, ਰੈਸਟੋਰੈਂਟ, ਆਸ਼ਰਮ, ਧਰਮਸ਼ਾਲਾਵਾਂ ਹਨ। ਜਿਸ ਵਿਚ 18 ਹਜ਼ਾਰ ਦੇ ਕਰੀਬ ਕਮਰੇ ਹਨ। ਇਸ ਤੋਂ ਇਲਾਵਾ 15 ਹਜ਼ਾਰ ਦੇ ਕਰੀਬ ਫਲੈਟ ਹਨ। ਹਰ ਪਾਸੇ ਪੈਰ ਰੱਖਣ ਦੀ ਥਾਂ ਨਹੀਂ ਹੈ। ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਮੈਂਬਰ ਅੰਕਿਤ ਬਾਂਸਲ ਦਾ ਕਹਿਣਾ ਹੈ ਕਿ ਤੁਹਾਨੂੰ 2 ਜਨਵਰੀ ਤੱਕ ਕਿਤੇ ਵੀ ਜਗ੍ਹਾ ਨਹੀਂ ਮਿਲੇਗੀ। ਭੋਜਨ ਅਤੇ ਨਾਸ਼ਤੇ ਦੀ ਉਡੀਕ ਕਰਨੀ ਪੈਂਦੀ ਹੈ। ਦਿੱਲੀ, ਐਨ.ਸੀ.ਆਰ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਮਹਾਰਾਸ਼ਟਰ ਤੋਂ ਸੈਲਾਨੀਆਂ ਦੀ ਭਾਰੀ ਆਮਦ ਹੈ।
ਗੁਜਰਾਤ ਦੇ ਇਸ ਕੇਂਦਰ 'ਚ ਸੱਪ ਦੇ ਜ਼ਹਿਰ ਨਾਲ ਬਣੇਗੀ ਦਵਾਈ, 3 ਹਜ਼ਾਰ ਸੱਪ ਰੱਖਣ ਦੀ ਮਿਲੀ ਮਨਜ਼ੂਰੀ
NEXT STORY