ਪਟਨਾ- ਧਨਤੇਰਸ ਮੌਕੇ ਬਜ਼ਾਰਾਂ ਵਿਚ ਰੌਣਕਾਂ ਲੱਗੀਆਂ ਹਨ। ਸੋਨੇ-ਚਾਂਦੀ ਦੇ ਕਾਰੋਬਾਰੀਆਂ ਤੋਂ ਲੈ ਕੇ ਆਟੋਮੋਬਾਇਲ ਤੱਕ ਦੇ ਸਾਰੇ ਕਾਰੋਬਾਰੀ ਗਾਹਕਾਂ ਦੀ ਭੀੜ ਵੇਖ ਕੇ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਭਾਂਡਿਆਂ ਦੀਆਂ ਦੁਕਾਨਾਂ 'ਤੇ ਵੀ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲ ਰਹੀ ਹੈ। ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਪੂਰੇ ਸੂਬੇ 'ਚ ਧਨਤੇਰਸ ਨੂੰ ਲੈ ਕੇ ਬਾਜ਼ਾਰਾਂ 'ਚ ਰੌਣਕ ਵੇਖਣ ਨੂੰ ਮਿਲ ਰਹੀ ਹੈ।
ਪੰਚਾਂਗ ਅਨੁਸਾਰ ਹਰ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਧਨਵੰਤਰੀ ਤ੍ਰਯੋਦਸ਼ੀ ਮਨਾਈ ਜਾਂਦੀ ਹੈ, ਜਿਸ ਨੂੰ ‘ਧਨਤੇਰਸ’ ਕਿਹਾ ਜਾਂਦਾ ਹੈ। ਇਹ ਅਸਲ 'ਚ ਧਨਵੰਤਰੀ ਜਯੰਤੀ ਦਾ ਤਿਉਹਾਰ ਹੈ ਅਤੇ ਆਯੁਰਵੇਦ ਦੇ ਜਨਕ ਧਨਵੰਤਰੀ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਧਨਤੇਰਸ ਦੇ ਦਿਨ ਨਵੇਂ ਭਾਂਡੇ ਜਾਂ ਸੋਨਾ-ਚਾਂਦੀ ਖਰੀਦਣ ਦੀ ਪਰੰਪਰਾ ਹੈ। ਧਨਤੇਰਸ 'ਤੇ ਭਾਂਡੇ ਖਰੀਦਣਾ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਕੋਈ ਪੱਕਾ ਸਬੂਤ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਧਨਵੰਤਰੀ ਦੇ ਜਨਮ ਸਮੇਂ ਉਨ੍ਹਾਂ ਦੇ ਹੱਥਾਂ 'ਚ ਅੰਮ੍ਰਿਤ ਕਲਸ਼ ਸੀ ਅਤੇ ਇਸ ਲਈ ਇਸ ਦਿਨ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।
ਧਨਤੇਰਸ ਦੌਲਤ, ਖੁਸ਼ਹਾਲੀ ਅਤੇ ਖੁਸ਼ੀ ਦਾ ਪ੍ਰਤੀਕ ਹੈ। ਪਟਨਾ ਸਮੇਤ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਦੀਵਾਲੀ ਅਤੇ ਧਨਤੇਰਸ ਕਾਰਨ ਪਟਾਕਿਆਂ, ਮਠਿਆਈਆਂ, ਭਾਂਡਿਆਂ ਅਤੇ ਸਰਾਫਾ ਬਾਜ਼ਾਰਾਂ ਦੀ ਰੌਣਕ ਵਧ ਗਈ ਹੈ। ਖਰੀਦਦਾਰਾਂ ਨੇ ਤਿਉਹਾਰਾਂ ਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ ਦੀਆਂ ਦੁਕਾਨਾਂ 'ਤੇ ਭੀੜ ਦੇਖਣ ਨੂੰ ਮਿਲਦੀ ਹੈ। ਧਨਤੇਰਸ ਦੇ ਦਿਨ 'ਤੇ ਗਣੇਸ਼ ਅਤੇ ਲਕਸ਼ਮੀ ਦੀਆਂ ਮੂਰਤੀਆਂ ਦੇ ਨਾਲ-ਨਾਲ ਹੋਰ ਪੂਜਾ ਸਮੱਗਰੀ ਖਰੀਦਣ ਲਈ ਲੋਕ ਸਵੇਰ ਤੋਂ ਹੀ ਬਾਜ਼ਾਰਾਂ 'ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਸੁਨਿਆਰੇ ਇਸ ਦਿਨ ਦੀ ਖਰੀਦਦਾਰੀ 'ਤੇ ਨਜ਼ਰ ਰੱਖਦੇ ਹਨ ਅਤੇ ਇਸ ਦਿਨ 'ਤੇ ਖਾਸ ਆਫਰ ਵੀ ਦੇ ਰਹੇ ਹਨ। ਜ਼ਿਆਦਾਤਰ ਲੋਕ ਸੋਨੇ ਦੇ ਸਿੱਕੇ ਅਤੇ ਚਾਂਦੀ ਦੇ ਸਿੱਕੇ ਖਰੀਦ ਰਹੇ ਹਨ।
ਮੁਕਾਬਲੇ ਤੋਂ ਬਾਅਦ ਬੰਬੀਹਾ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ
NEXT STORY