ਧਰਮਸ਼ਾਲਾ—ਕੈਂਸਰ ਦੇ ਇਲਾਜ ਦੇ ਮਸ਼ਹੂਰ ਡਾਕਟਰ ਯੇਸ਼ੀ ਡੋਡੇਨ ਦਾ ਅੱਜ ਭਾਵ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 93 ਸਾਲ ਸੀ। ਦੱਸ ਦੇਈਏ ਕਿ ਡਾਕਟਰ ਯੇਸ਼ੀ ਪਿਛਲੇ ਇੱਕ ਸਾਲ ਤੋਂ ਬੀਮਾਰ ਸੀ। ਉਨ੍ਹਾਂ ਨੇ ਅੱਜ ਆਪਣੇ ਨਿਵਾਸ ਅਸ਼ੋਕਾ ਹੋਟਲ 'ਚ ਆਖਰੀ ਸਾਹ ਲਿਆ।
ਡਾਕਟਰ ਯੇਸ਼ੀ ਡੋਡੇਨ ਮੈਕਲੋਡਗੰਜ 'ਚ ਹੋਟਲ ਅਸ਼ੋਕਾ ਦੇ ਨੇੜੇ ਹਸਪਤਾਲ 'ਚ ਲੋਕਾਂ ਦਾ ਇਲਾਜ ਕਰਦੇ ਸੀ। ਇੱਥੇ ਮਰੀਜਾਂ ਦੀ ਇੰਨੀ ਭੀੜ ਰਹਿੰਦੀ ਹੈ ਕਿ ਰਜਿਸਟਰ ਕਰਵਾਉਣ 'ਤੇ 2-3 ਮਹੀਨੇ ਤੋਂ ਬਾਅਦ ਵਾਰੀ ਆਉਂਦੀ ਹੈ। ਸਾਲ 2018 'ਚ ਗਣਤੰਤਰ ਦਿਵਸ 'ਤੇ ਪਦਮਸ਼੍ਰੀ ਨਾਲ ਸਨਮਾਨਿਤ 73 ਲੋਕਾਂ 'ਚੋਂ ਡਾ. ਯੇਸ਼ੀ ਵੀ ਸ਼ਾਮਲ ਸੀ। ਉਨ੍ਹਾਂ ਨੂੰ ਧਰਮਸ਼ਾਲਾ 'ਚ ਤਿੱਬਤੀ ਦਵਾਈ ਪ੍ਰਣਾਲੀ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦਾ ਸ਼੍ਰੇਹ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਡਾਕਟਰ ਯੇਸ਼ੀ ਡੋਡੇਨ ਦਾ ਜਨਮ 15 ਮਈ 1927 ਨੂੰ ਲਹੋਕਾ (ਤਿੱਬਤ) 'ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਨੋਗੋਕ ਲੋਟਸਾ ਅਤੇ ਨੋਗੋ ਚੋਕੇਕੁ ਡੋਰਜੀ ਦੇ ਮਸ਼ਹੂਰ ਡਾਕਟਰੀ ਵੰਸ਼ 'ਚ ਆਉਂਦਾ ਹੈ। ਉਨ੍ਹਾਂ ਨੇ 20 ਸਾਲ ਦੀ ਉਮਰ 'ਚ ਡਾਕਟਰੀ ਦੀ ਪੜ੍ਹਾਈ ਕਰ ਲਈ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਲ 1960 'ਚ ਉਨ੍ਹਾਂ ਨੇ ਤਿੱਬਤੀ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ, ਜਿਸ ਦੇ ਉਹ 1979 ਤੱਕ ਡਾਇਰੈਕਟਰ ਅਤੇ ਪ੍ਰਿੰਸੀਪਲ ਰਹੇ। ਯੇਸ਼ੀ 1960 ਤੋਂ 1980 ਤੱਕ 20 ਸਾਲ ਤੱਕ ਧਰਮਗੁਰੂ ਦਲਾਈਲਾਮਾ ਦੇ ਨਿੱਜੀ ਡਾਕਟਰ ਵੀ ਰਹੇ। ਉਹ ਹਰਬਲ ਦਵਾਈਆਂ ਅਤੇ ਤਿੱਬਤੀ ਵਿਧੀ ਨਾਲ ਕੈਂਸਰ ਪੀੜਤਾਂ ਦਾ ਇਲਾਜ ਕਰਦੇ ਸੀ। ਉਨ੍ਹਾਂ ਦੇ ਕਲੀਨਿਕ 'ਚ ਮੈਕਲੋਡਗੰਜ ਅਤੇ ਧਰਮਸ਼ਾਲਾ 'ਚ ਕਾਫੀ ਗਿਣਤੀ 'ਚ ਲੋਕ ਇਲਾਜ ਲਈ ਆਉਂਦੇ ਸਨ।
ਡਾਕਚਰ ਯੇਸ਼ੀ ਦੁਨੀਆ ਦੇ ਮੁੱਖ ਤਿੱਬਤੀ ਡਾਕਟਰਾਂ 'ਚੋਂ ਇੱਕ ਸੀ। ਪਿਛਲੇ 50 ਸਾਲਾਂ ਦੌਰਾਨ ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਸਫਲਤਾਪੂਰਵਕ ਇਲਾਜ ਕੀਤਾ ਪਰ ਕੈਂਸਰ ਦੇ ਇਲਾਜ ਲਈ ਉਨ੍ਹਾਂ ਨੂੰ ਖਾਸ ਤੌਰ 'ਤੇ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਛਾਤੀ ਦੇ ਕੈਂਸਰ ਤੋਂ ਇਲਾਵਾ ਦੁਨੀਆ ਭਰ 'ਚ ਹਾਜ਼ਾਰਾਂ ਕੈਂਸਰ ਰੋਗੀਆਂ ਦਾ ਇਲਾਜ ਕੀਤਾ ਸੀ।
ਸਬਰੀਮਾਲਾ ਮੰਦਰ 'ਚ ਦਰਸ਼ਨ ਲਈ ਪਹੁੰਚੀ ਬਿੰਦੂ ਅਮਿਨੀ 'ਤੇ ਮਿਰਚ ਸਪਰੇਅ ਨਾਲ ਹਮਲਾ
NEXT STORY