ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਹੁਣ ਕਲੀਨ ਸਿਟੀ ਤੋਂ ਡਿਜੀਟਲ ਸਿਟੀ ਵੱਲ ਕਦਮ ਵਧਾ ਚੁੱਕਾ ਹੈ। ਇੰਦੌਰ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਹਰ ਮਕਾਨ ਦਾ ਖ਼ੁਦ ਦਾ ਇਕ ਡਿਜੀਟਲ ਪਤਾ ਹੈ। ਜਿਸ ਤਰ੍ਹਾਂ ਹਰ ਇਲਾਕੇ ਦਾ ਹਰ ਪਿਨ ਹੁੰਦਾ ਹੈ। ਉਸ ਤਰ੍ਹਾਂ ਹੁਣ ਇੰਦੌਰ ਵਿਚ ਹਰ ਘਰ ਦਾ ਖੁਦ ਦਾ ਡਿਜੀਟਲ ਪਿਨ ਹੋਵੇਗਾ। ਇਸ ਪਤੇ ਨੂੰ 'ਡੀਪੀ' ਯਾਨੀ ਡਿਜੀਟਲ ਪਤੇ ਦੇ ਨਾਂ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਕੇਂਦਰ ਸਰਕਾਰ ਦੇ ਡਿਜੀਪਿਨ ਯੋਜਨਾ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ
ਘਰ ਦੇ ਬਾਹਰ ਲਾਈਆਂ ਜਾਣਗੀਆਂ ਡਿਜੀਟਲ ਪਲੇਟ
ਇਸ ਯੋਜਨਾ ਦੀ ਸ਼ੁਰੂਆਤ 29 ਜੂਨ ਤੋਂ ਕੀਤੀ ਗਈ ਹੈ, ਜਿਸ ਦੇ ਤਹਿਤ ਹਰ ਘਰ ਦੇ ਬਾਹਰ ਇਕ ਖ਼ਾਸ ਡਿਜੀਟਲ ਪਲੇਟ ਲਾਈ ਗਈ ਹੈ, ਜਿਸ ਵਿਚ QR ਕੋਡ ਹੈ। ਇਸ QR ਕੋਡ ਨੂੰ ਸਕੈਨ ਕਰਦੇ ਹੀ ਉਸ ਮਕਾਨ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਜਿਵੇਂ ਪ੍ਰਾਪਰਟੀ ਟੈਕਸ, ਹਾਊਸ ਟੈਕਸ, ਪਾਣੀ ਅਤੇ ਕੂੜੇ ਦੀ ਫ਼ੀਸ, ਨਾਗਰਿਕ ਸੇਵਾਵਾਂ, ਹਸਪਤਾਲ ਅਤੇ ਐਂਬੂਲੈਂਸ ਵਰਗੀਆਂ ਸੂਚਨਾਵਾਂ ਇਕ ਹੀ ਪਲੇਟਫਾਰਮ 'ਤੇ ਮਿਲ ਸਕਣਗੀਆਂ। ਉਮੀਦ ਜਤਾਈ ਜਾ ਰਹੀ ਹੈ ਕਿ ਨਗਰ ਨਿਗਮ ਦੀ ਇਹ ਕੋਸ਼ਿਸ਼ ਲੋਕਾਂ ਨੂੰ ਨਾ ਸਿਰਫ ਇਕ ਸਥਾਈ ਪਛਾਣ ਦੇਵੇਗੀ, ਸਗੋਂ ਸ਼ਹਿਰੀ ਸੇਵਾਵਾਂ ਨੂੰ ਵੱਧ ਪਾਰਦਰਸ਼ੀ ਅਤੇ ਪ੍ਰਭਾਵੀ ਵੀ ਬਣਾਏਗੀ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ
ਇੰਦੌਰ ਡਿਜੀਟਲ ਪਤੇ ਵਾਲਾ ਬਣ ਜਾਵੇਗਾ ਸ਼ਹਿਰ
ਮੇਅਰ ਪੁਸ਼ਯਮਿੱਤਰ ਭਾਰਗਵ ਅਤੇ ਨਗਰ ਨਿਗਮ ਕਮਿਸ਼ਨਰ ਸ਼ਿਵਮ ਵਰਮਾ ਨੇ ਐਤਵਾਰ ਨੂੰ ਸੁਦਾਮਾ ਨਗਰ ਸਥਿਤ ਸਾਹਿਤਕਾਰ ਸਦਾਸ਼ਿਵ ਕੌਟੁਕ ਦੇ ਘਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ 20 ਦਿਨਾਂ ਵਿਚ ਵਾਰਡ ਦੇ ਲਗਭਗ 7 ਹਜ਼ਾਰ ਘਰਾਂ ਦੇ ਬਾਹਰ ਡਿਜੀਟਲ ਪਤੇ ਲਗਾਏ ਜਾਣਗੇ। ਫਿਰ 20 ਤੋਂ 25 ਦਿਨਾਂ ਤੱਕ ਦਾਅਵਿਆਂ, ਇਤਰਾਜ਼ਾਂ ਅਤੇ ਸ਼ਿਕਾਇਤਾਂ ਦਾ ਪਤਾ ਲਗਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਬਾਕੀ 81 ਵਾਰਡਾਂ ਵਿਚ ਇਕੋ ਸਮੇਂ ਹੱਲ ਕੀਤਾ ਜਾਵੇਗਾ ਅਤੇ ਲਾਗੂ ਕੀਤਾ ਜਾਵੇਗਾ। ਯਾਨੀ ਅਗਲੇ ਦੋ ਮਹੀਨਿਆਂ ਵਿਚ ਇੰਦੌਰ ਇਕ ਡਿਜੀਟਲ ਪਤੇ ਵਾਲਾ ਸ਼ਹਿਰ ਬਣ ਜਾਵੇਗਾ।
ਇਹ ਵੀ ਪੜ੍ਹੋ- ਕੱਪੜਾ ਕਾਰੋਬਾਰੀ ਨੇ ਪਤਨੀ ਤੇ ਧੀ ਸਣੇ ਖਾਧਾ ਜ਼ਹਿਰ, ਵਜ੍ਹਾ ਕਰੇਗੀ ਹੈਰਾਨ
ਘਰ ਅਤੇ ਫਲੈਟ ਦੇ ਬਾਹਰ ਲਗਾਇਆ ਗਿਆ QR ਕੋਡ ਇਸ ਤਰ੍ਹਾਂ ਕੰਮ ਕਰੇਗਾ
ਘਰ ਦੇ ਬਾਹਰ ਇਕ QR ਲਗਾਇਆ ਜਾਵੇਗਾ, ਜੋ ਸਕੈਨ ਹੁੰਦੇ ਹੀ ਮੋਬਾਈਲ 'ਤੇ ਡਿਜੀਟਲ ਰੂਪ ਵਿਚ ਖੁੱਲ੍ਹ ਜਾਵੇਗਾ। ਇਸ ਰਾਹੀਂ ਬਿਜਲੀ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਟੀਫਿਕੇਟ ਅਤੇ ਜਾਇਦਾਦ ਟੈਕਸ ਬਾਰੇ ਵੀ ਜਾਣਕਾਰੀ ਉਪਲਬਧ ਹੋਵੇਗੀ। ਇੰਨਾ ਹੀ ਨਹੀਂ, QR ਕੋਡ ਸਾਂਝਾ ਕਰਕੇ ਤੁਸੀਂ ਘਰ ਦੀ ਸਹੀ ਸਥਿਤੀ ਵੀ ਭੇਜ ਸਕੋਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੱਡੀ ਪਲਟਣ ਨਾਲ ਡਰਾਈਵਰ ਦੀ ਮੌਤ, ਸੱਤ ਜ਼ਖਮੀ
NEXT STORY