ਤਿਰੁਅਨੰਤਪੁਰਮ— ਕੇਰਲ 'ਚ ਰਾਜ ਸਰਕਾਰ ਇਕ ਅਜਿਹੇ ਗਾਰਡਨ ਨੂੰ ਵਿਕਸਿਤ ਕਰ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਡਿਜ਼ੀਟਲ ਹੋਵੇਗਾ। ਇੱਥੇ ਦਰੱਖਤਾਂ 'ਤੇ ਕਿਊ.ਆਰ. ਕੋਡ ਲਗਾਏ ਜਾਣਗੇ, ਜਿਸ ਨੂੰ ਸਕੈਨ ਕਰਦੇ ਹੀ ਤੁਹਾਨੂੰ ਦਰੱਖਤ ਨਾਲ ਜੁੜੀ ਜਾਣਕਾਰੀ ਮਿਲ ਜਾਵੇਗੀ। ਇਹ ਗਾਰਡਨ ਕੇਰਲ ਦੇ ਰਾਜ ਭਵਨ 'ਚ ਸਥਿਤ ਹੈ, ਜਿਸ ਨੂੰ ਕਨਕਕੁਨੂੰ ਨਾਂ ਨਾਲ ਜਾਣਿਆ ਜਾਂਦਾ ਹੈ। 12 ਏਕੜ 'ਚ ਫੈਲੇ ਇਸ ਗਾਰਡਨ 'ਚ 126 ਪ੍ਰਜਾਤੀ ਦੇ ਦਰੱਖਤ ਹਨ, ਜਿਨ੍ਹਾਂ ਨੂੰ ਡਿਜ਼ੀਟਲ ਜਾਣਕਾਰੀ ਨਾਲ ਲੈਸ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਯੋਜਨਾ ਦੇ ਸ਼ੁਰੂਆਤੀ ਪੱਧਰ 'ਤੇ ਗਾਰਡਨ 'ਚ ਮੌਜੂਦ ਹਜ਼ਾਰਾਂ ਦਰੱਖਤਾਂ 'ਚੋਂ ਸਿਰਫ 600 ਦਰੱਖਤਾਂ 'ਤੇ ਹੀ ਕਿਊ.ਆਰ. ਕੋਡ ਲਗਾਏ ਗਏ ਹਨ। ਬਾਕੀ ਬਚੇ ਦਰੱਖਤਾਂ 'ਤੇ ਵੀ ਜਲਦ ਕਵਿਕ ਰਿਸਪਾਂਸ ਯਾਨੀ ਕਿਊ.ਆਰ. ਕੋਡ ਲੱਗਾ ਦਿੱਤਾ ਜਾਵੇਗਾ। ਇਸ ਕੰਮ 'ਚ ਕੇਰਲ ਯੂਨੀਵਰਸਿਟੀ ਦਾ ਬਨਸਪਤੀ ਵਿਗਿਆਨ ਵਿਭਾਗ ਵੀ ਸਹਿਯੋਗ ਕਰ ਰਿਹਾ ਹੈ।
ਦਿੱਲੀ ਦੇ ਲੋਧੀ ਗਾਰਡਨ 'ਚ ਵੀ ਅਜਿਹੀ ਵਿਵਸਥਾ
ਦਿੱਲੀ ਦੇ ਲੁਟੀਯੰਸ ਜੋਨ ਸਥਿਤ ਪ੍ਰਸਿੱਧ ਲੋਧੀ ਗਾਰਡਨ 'ਚ ਵੀ ਲਗਭਗ 100 ਦਰੱਖਤਾਂ 'ਤੇ ਕਿਊ.ਆਰ. ਕੋਡ ਲਗਾਇਆ ਗਿਆ ਹੈ। ਜਿਸ ਨਾਲ ਲੋਕਾਂ ਨੂੰ ਦਰੱਖਤ ਦੀ ਮਹਤੱਤਾ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਨ੍ਹਾਂ ਦਰੱਖਤਾਂ 'ਤੇ ਕਿਊ.ਆਰ. ਕੋਡ ਲਗਾਏ ਗਏ ਹਨ, ਉਨ੍ਹਾਂ 'ਚੋਂ ਕਈ ਦਰੱਖਤ 100 ਸਾਲ ਤੋਂ ਵੀ ਵਧ ਪੁਰਾਣੇ ਹਨ।
ਕਈ ਦੇਸ਼ਾਂ 'ਚ ਦਰੱਖਤਾਂ 'ਤੇ ਕੋਡ ਲਗਾਉਣਾ ਹੈ ਜ਼ਰੂਰੀ
ਅਮਰੀਕਾ ਅਤੇ ਜਾਪਾਨ ਵਰਗੇ ਦੇਸ਼ਾਂ 'ਚ ਦਰੱਖਤਾਂ 'ਤੇ ਕਿਊ.ਆਰ. ਕੋਡ ਲਗਾਉਣਾ ਜ਼ਰੂਰੀ ਹੈ। ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਦਰੱਖਤ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਆਪਣੇ ਫੋਨ 'ਤੇ ਕੋਡ ਨੂੰ ਸਕੈਨ ਕਰਨ 'ਤੇ ਮਿਲ ਜਾਂਦੀ ਹੈ। ਇਸ ਨਾਲ ਦਰੱਖਤਾਂ ਦੇ ਪ੍ਰਤੀ ਲੋਕਾਂ 'ਚ ਜਾਗਰੂਕਤਾ ਵੀ ਦੇਖਣ ਨੂੰ ਮਿਲੀ ਹੈ।
ਮੇਰਾ ਰੁਖ ਅੱਜ ਵੀ ਉਹੀ, ਰਾਫੇਲ ਸੌਦੇ 'ਚ ਚੋਰੀ ਹੋਈ : ਰਾਹੁਲ ਗਾਂਧੀ
NEXT STORY