ਨਵੀਂ ਦਿੱਲੀ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ 'ਅਕਾਦਮਿਕ ਬੈਂਕ ਆਫ਼ ਕ੍ਰੈਡਿਟਸ' ਅਤੇ 'ਅਪਾਰ' ਆਈਡੀ ਯੋਜਨਾ ਨੇ ਦੇਸ਼ ਦੇ ਸਿੱਖਿਆ ਢਾਂਚੇ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਜੂਨ 2026 ਤੱਕ ਪੂਰੇ ਭਾਰਤ ਵਿੱਚ 26.30 ਕਰੋੜ ਤੋਂ ਵੱਧ ਪ੍ਰਮਾਣਿਤ ਅਪਾਰ ਆਈਡੀ ਤਿਆਰ ਕੀਤੇ ਜਾ ਚੁੱਕੇ ਹਨ। ਇਹ ਪਹਿਲਕਦਮੀ ਪ੍ਰਧਾਨ ਮੰਤਰੀ ਦੇ 'ਇੱਕ ਦੇਸ਼, ਇੱਕ ਵਿਦਿਆਰਥੀ ਆਈਡੀ' ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹੈ।
ਕੀ ਹੈ ABC ਅਤੇ ਅਪਾਰ ਆਈਡੀ?
ਅਕਾਦਮਿਕ ਬੈਂਕ ਆਫ਼ ਕ੍ਰੈਡਿਟਸ (ABC) ਇੱਕ ਅਜਿਹਾ ਡਿਜੀਟਲ ਪਲੇਟਫਾਰਮ ਹੈ ਜੋ ਵਿਦਿਆਰਥੀਆਂ ਦੁਆਰਾ ਵੱਖ-ਵੱਖ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੇ ਗਏ ਅਕਾਦਮਿਕ ਕ੍ਰੈਡਿਟਸ ਨੂੰ ਸੁਰੱਖਿਅਤ ਰੱਖਣ, ਪ੍ਰਬੰਧਿਤ ਕਰਨ ਅਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ। ਇਸ ਪ੍ਰਣਾਲੀ ਨਾਲ ਜੁੜਿਆ 12-ਅੰਕਾਂ ਵਾਲਾ 'ਅਪਾਰ' ਆਈਡੀ ਵਿਦਿਆਰਥੀ ਦੀ ਇੱਕ ਵਿਲੱਖਣ ਪਛਾਣ ਬਣ ਗਿਆ ਹੈ, ਜੋ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਅਤੇ ਹੁਨਰ ਵਿਕਾਸ ਤੱਕ ਦੇ ਸਾਰੇ ਰਿਕਾਰਡ ਇੱਕੋ ਥਾਂ 'ਤੇ ਉਪਲਬਧ ਕਰਵਾਉਂਦਾ ਹੈ।
ਵਿਦਿਆਰਥੀਆਂ ਨੂੰ ਮਿਲਣਗੇ ਵੱਡੇ ਫਾਇਦੇ
ਇਸ ਪ੍ਰਣਾਲੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜੇਕਰ ਕੋਈ ਵਿਦਿਆਰਥੀ ਅੱਧ ਵਿਚਕਾਰ ਪੜ੍ਹਾਈ ਛੱਡ ਦਿੰਦਾ ਹੈ ਤਾਂ ਉਸ ਦੇ ਕ੍ਰੈਡਿਟਸ ਇਸ ਬੈਂਕ ਵਿਚ ਸੁਰੱਖਿਅਤ ਰਹਿੰਦੇ ਹਨ, ਜਿਨ੍ਹਾਂ ਦੀ ਵਰਤੋਂ ਉਹ ਭਵਿੱਖ ਵਿਚ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਲਈ ਕਰ ਸਕਦਾ ਹੈ। ਇਸ ਤੋਂ ਇਲਾਵਾ 13 ਤੋਂ 30 ਸਾਲ ਦੀ ਉਮਰ ਦੇ ਵਿਦਿਆਰਥੀ ਆਪਣੇ ਅਪਾਰ ਆਈਡੀ ਰਾਹੀਂ ਹਵਾਈ ਕਿਰਾਏ 'ਤੇ 10 ਫੀਸਦੀ ਤੱਕ ਦੀ ਛੋਟ ਅਤੇ 10 ਕਿਲੋ ਵਾਧੂ ਸਾਮਾਨ ਲਿਜਾਣ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਹੁਣ ਤੱਕ 153 ਯੂਨੀਵਰਸਿਟੀਆਂ ਨੇ 'ਮਲਟੀਪਲ ਐਂਟਰੀ ਅਤੇ ਐਗਜ਼ਿਟ' ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਹਜ਼ਾਰਾਂ ਵਿਦਿਆਰਥੀ ਲਾਭ ਉਠਾ ਰਹੇ ਹਨ। ਵਿਦਿਆਰਥੀ ਕਿਸੇ ਵੀ ਸਮੇਂ ਡਿਜੀਲੌਕਰ ਰਾਹੀਂ ਆਪਣੇ ਪ੍ਰਮਾਣਿਤ ਅਕਾਦਮਿਕ ਦਸਤਾਵੇਜ਼ਾਂ ਤੱਕ ਪਹੁੰਚ ਕਰ ਸਕਦੇ ਹਨ।
ਸੰਸਥਾਵਾਂ ਲਈ ਸਖ਼ਤ ਨਿਰਦੇਸ਼
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ 30 ਜੂਨ, 2026 ਤੱਕ ਵਿਦਿਆਰਥੀਆਂ ਦੇ ਕ੍ਰੈਡਿਟ ਡੇਟਾ ਨੂੰ ABC ਪੋਰਟਲ 'ਤੇ ਅਪਲੋਡ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਅੰਕੜਿਆਂ ਮੁਤਾਬਕ ਹੁਣ ਤੱਕ 2963 ਸੰਸਥਾਵਾਂ ਇਸ ਪੋਰਟਲ 'ਤੇ ਰਜਿਸਟਰਡ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਆਈ.ਆਈ.ਟੀ., ਆਈ.ਆਈ.ਐੱਮ. ਅਤੇ ਕੇਂਦਰੀ ਯੂਨੀਵਰਸਿਟੀਆਂ ਸ਼ਾਮਲ ਹਨ।
ਸੁਰੱਖਿਆ ਲਈ ਬਲਾਕਚੈਨ ਤਕਨੀਕ
ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ 'ਭਾਰਤ ਪ੍ਰਮਾਣ ਚੇਨ' ਵਰਗੀ ਉੱਨਤ ਬਲਾਕਚੈਨ ਤਕਨੀਕ ਅਪਣਾਉਣ 'ਤੇ ਕੰਮ ਕਰ ਰਹੀ ਹੈ। ਇਹ ਤਕਨੀਕ ਅਕਾਦਮਿਕ ਦਸਤਾਵੇਜ਼ਾਂ ਨੂੰ ਛੇੜਛਾੜ ਮੁਕਤ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਬਣਾਏਗੀ, ਜੋ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਅਨੁਕੂਲ ਹੋਵੇਗੀ। ਇਸ ਪੂਰੀ ਮੁਹਿੰਮ ਰਾਹੀਂ ਭਵਿੱਖ ਵਿਚ ਵਿਦਿਆਰਥੀਆਂ ਲਈ ਇੱਕ ਪਾਰਦਰਸ਼ੀ ਅਤੇ ਗਤੀਸ਼ੀਲ ਸਿੱਖਿਆ ਵਾਤਾਵਰਣ ਤਿਆਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ ਨੂੰ ਮਿਲਿਆ ਨਵਾਂ ਫ਼ੌਜ ਮੁਖੀ, ਜਨਰਲ ਸੇਠ ਨੇ ਸੰਭਾਲਿਆ ਅਹੁਦਾ
NEXT STORY