ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਤੋਂ ਪ੍ਰਭਾਵਿਤ ਪਰਿਵਾਰ ਨੂੰ ਮੁਫ਼ਤ ਰਾਸ਼ਨ ਅਤੇ ਗੈਸ ਕਨੈਕਸ਼ਨ ਮੁਹੱਈਆ ਕਰਵਾਏਗੀ। ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਪ੍ਰਭਾਵਿਤ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਚੌਲ, ਆਟਾ, ਦਾਲ, ਰਿਫਾਇੰਡ ਤੇਲ, ਲੂਣ ਅਤੇ ਗੈਸ ਸਿਲੰਡਰ ਉਪਲੱਬਧ ਕਰਵਾਏਗਾ। ਫੂਡ ਅਤੇ ਸਪਲਾਈ ਮੰਤਰੀ ਰਾਜੇਂਦਰ ਗਰਗ ਵਲੋਂ ਆਫ਼ਤ ਪੀੜਤਾਂ ਲਈ ਮੁਫ਼ਤ ਰਾਸ਼ਨ ਪ੍ਰਦਨ ਕਰਨ ਦਾ ਇਕ ਪ੍ਰਸਤਾਵ ਰੱਖਿਆ ਗਿਆ।
ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ
ਇਸ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਹਿਮਤੀ ਜਤਾਉਂਦੇ ਹੋਏ ਪੀੜਤਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਇਆ। ਸੂਬੇ 'ਚ ਮਾਨਸੂਨ ਦੀ ਸ਼ੁਰੂਆਤ ਦੇ ਬਾਅਦ ਤੋਂ ਜ਼ਮੀਨ ਖਿੱਸਕਣ ਅਤੇ ਬੱਦਲ ਫਟਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਵਾਰ-ਵਾਰ ਬੱਦਲ ਫਟਣ ਨਾਲ ਕੁੱਲੂ ਦੇ ਮਨੀਕਰਨ, ਬਿਲਾਸਪੁਰ ਦੇ ਕੁਹ-ਮੰਝਵਾੜ ਅਤੇ ਚੰਬਾ ਦੇ ਤੀਜਾ 'ਚ ਭਾਰੀ ਤਬਾਹੀ ਹੋਈ ਹੈ। ਸੂਬਾ ਆਫ਼ਤ ਪ੍ਰਬੰਧਨ ਬੋਰਡ ਦੇ ਉੱਪ ਪ੍ਰਧਾਨ ਰਣਧੀਰ ਸ਼ਰਮਾ ਨੇ ਕਿਹਾ ਕਿ ਆਫ਼ਤ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ, ਪੁਲਸ ਪ੍ਰਸ਼ਾਸਨ, ਹੋਮਗਾਰਡ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੇ ਜਵਾਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸ਼੍ਰੀ ਸ਼ਰਮਾ ਨੇ ਲੋਕਾਂ ਨੂੰ ਨਦੀ, ਤਲਾਬਾਂ ਅਤੇ ਨਾਲਿਆਂ ਕੋਲ ਨਹੀਂ ਜਾਣ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ
NEXT STORY