ਇੰਦਰਾਪੁਰ- ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਕਾਂਪਾ) ਦੇ ਨੇਤਾ ਅਜੀਤ ਪਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੱਤਾਧਾਰੀ ਗਠਜੋੜ ਮਹਾਯੁਤੀ ਵਿਚਾਲੇ ਸੂਬੇ ਦੀਆਂ 288 ਵਿਧਾਨ ਸਭਾ ਸੀਟਾਂ 'ਚੋਂ 11 'ਤੇ ਫਿਲਹਾਲ ਗੱਲਬਾਤ ਚੱਲ ਰਹੀ ਹੈ। ਰਾਜ ਵਿਧਾਨ ਸਭਾ ਦੀਆਂ 288 ਸੀਟਾਂ ਲਈ ਇੱਕ ਪੜਾਅ ਵਿੱਚ 20 ਨਵੰਬਰ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀਟਾਂ ਦਾ 10 ਫੀਸਦੀ ਘੱਟ ਗਿਣਤੀ ਉਮੀਦਵਾਰਾਂ ਲਈ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ, ''ਮੈਂ ਕੁਝ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ11 ਸੀਟਾਂ 'ਤੇ ਚਰਚਾ ਜਾਰੀ ਹੈ। ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। '' ਮਹਾਰਾਸ਼ਟਰ ਦੀ ਬਾਰਾਮਤੀ ਸੀਟ 'ਤੇ ਅਜੀਤ ਪਵਾਰ ਦਾ ਮੁਕਾਬਲਾ ਆਪਣੇ ਭਤੀਜੇ ਅਤੇ ਰਕਾਂਪਾ (ਸ਼ਰਦਚੰਦਰ ਪਵਾਰ) ਦੇ ਨੇਤਾ ਯੁਗੇਂਦਰ ਪਵਾਰ ਨਾਲ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਰਕਾਂਪਾ ਅਤੇ ਭਾਜਪਾ ਸੱਤਾਧਾਰੀ ਮਹਾਯੁਤੀ ਗਠਜੋੜ ਦੇ ਹਿੱਸੇ ਹਨ।
ਅਜੀਤ ਪਵਾਰ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਦਿੱਲੀ ਵਿੱਚ ਮੌਜੂਦ ਸਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੁਣ ਤੱਕ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਦੋਂ ਕਿ ਐੱਨ.ਸੀ.ਪੀ. ਨੇ 45 ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੋ ਸੂਚੀਆਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਹੁਣ ਤੱਕ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਜੇਕਰ ਯੂਰਪੀ ਸੰਘ ਦੁੱਧ ਦੇ ਖੇਤਰ ਨੂੰ ਖੋਲ੍ਹਣ 'ਤੇ ਜ਼ੋਰ ਦਿੰਦਾ ਹੈ, ਤਾਂ ਕੋਈ ਸਮਝੌਤਾ ਨਹੀਂ ਹੋਵੇਗਾ: ਗੋਇਲ
NEXT STORY