ਨੈਸ਼ਨਲ ਡੈਸਕ- ਦੇਸ਼ ਭਰ ਵਿਚ ਅੱਜ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਸਜਿਦਾਂ ਅਤੇ ਈਦਗਾਹਾਂ ਵਿਚ ਨਮਾਜ਼ ਅਦਾ ਕੀਤੀ ਅਤੇ ਦੇਸ਼ 'ਚ ਸ਼ਾਂਤੀ ਦੀ ਦੁਆ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਵੀ ਈਦ ਮਨਾਈ ਗਈ ਪਰ ਇੱਥੇ ਈਦ ਦੀ ਨਮਾਜ਼ ਅਦਾ ਕਰਨ ਮਗਰੋਂ ਦੋ ਪੱਖਾਂ ਵਿਚਾਲੇ ਸੰਘਰਸ਼ ਹੋ ਗਿਆ। ਦੋਹਾਂ ਪੱਖਾਂ ਵਿਚ ਜੰਮ ਕੇ ਕੁੱਟਮਾਰ ਹੋਈ ਅਤੇ ਪੱਥਰਬਾਜ਼ੀ ਕੀਤੀ ਗਈ, ਇੱਥੋਂ ਤੱਕ ਕਿ ਚਿੱਕੜ ਵੀ ਸੁੱਟਿਆ ਗਿਆ। ਇਸ ਹਮਲੇ ਵਿਚ 6 ਲੋਕ ਜ਼ਖਮੀ ਹੋ ਗਏ।
ਦਰਅਸਲ ਕਸਬਾ ਸਿਵਾਲਖਾਸ 'ਚ ਸੋਮਵਾਰ ਨੂੰ ਈਦ ਦੀ ਨਮਾਜ਼ ਪੜ੍ਹਨ ਮਗਰੋਂ ਮੁਸਲਿਮ ਸਮਾਜ ਦੇ ਲੋਕ ਫਾਤਿਆ ਪੜ੍ਹਨ ਲਈ ਨਹਿਰ ਵਾਲੇ ਕਬਰਸਤਾਨ ਵਿਚ ਇਕੱਠੇ ਹੋਏ ਸਨ। ਇਸ ਦੌਰਾਨ ਫਾਤਿਮਾ ਪੜ੍ਹਨ ਦੌਰਾਨ ਦੋ ਪੱਖਾਂ ਵਿਚ ਇਕ ਦਿਨ ਪਹਿਲਾਂ ਹੋਏ ਵਿਵਾਦ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਮਗਰੋਂ ਗੱਲ ਇੰਨੀ ਵੱਧ ਗਈ ਕਿ ਦੋਹਾਂ ਪੱਖਾਂ ਵਿਚ ਡੰਡੇ ਚੱਲ ਪਏ। ਇਸ ਦੌਰਾਨ ਜੰਮ ਕੇ ਕੁੱਟਮਾਰ ਹੋਈ ਅਤੇ ਪਥਰਾਅ ਵੀ ਹੋਇਆ। ਕਈ ਲੋਕਾਂ ਦੇ ਸਫੈਦ ਕੁੜਤੇ-ਪਜਾਮਿਆਂ 'ਤੇ ਚਿੱਕੜ ਵੀ ਉਛਾਲਿਆ ਗਿਆ।
ਦੋਹਾਂ ਪੱਖਾਂ ਵਿਚਾਲੇ ਕਈ ਰਾਊਂਡ ਫਾਇਰਿੰਗ ਵੀ ਹੋਈ। ਘਟਨਾ ਦੌਰਾਨ ਮੌਕੇ 'ਤੇ ਭਾਜੜ ਮਚ ਗਈ। ਇਸ ਹਮਲੇ ਵਿਚ 6 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਵਾਇਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਬਲਰਾਮਪੁਰ 'ਚ ਦੋ ਬੱਚਿਆਂ ਦੀ ਤਲਾਅ 'ਚ ਡੁੱਬਣ ਨਾਲ ਮੌਤ
NEXT STORY