ਚੇਨਈ— ਡੀ. ਐੱਮ. ਕੇ ਪ੍ਰਧਾਨ ਅਤੇ ਤਮਿਲਨਾਡੂ ਦੇ ਸਾਬਕਾ ਸੀ. ਐੱਮ. ਐੱਮ. ਕਰੁਣਾਨਿਧੀ ਨੂੰ ਬੁੱਧਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੇਨਈ ਦੇ ਕਾਵੇਰੀ ਹਸਪਤਾਲ 'ਚ ਉਨ੍ਹਾਂ ਦਾ ਆਪਰੇਸ਼ਨ ਕੀਤਾ ਜਾਣਾ ਹੈ। ਦ੍ਰਾਵਿੜ ਮੁਨੇਤਰ ਕਸ਼ਗਮ ((DMK) ਮੁੱਖੀ ਐੱਮ. ਕਰੁਣਾਨਿਧੀ ਛੋਟੀ ਸਰਜਰੀ ਕਰਵਾਉਣ ਚੇਨਈ ਦੇ ਕਾਵੇਰੀ ਹਸਪਤਾਲ ਪਹੁੰਚੇ।
ਦੱਸ ਦੇਈਏ ਕਿ ਹਾਲ ਹੀ 'ਚ ਆਪਣਾ 95ਵਾਂ ਜਨਮਦਿਨ ਮਨਾ ਚੁੱਕੇ ਡੀ. ਐੱਮ. ਕੇ. ਪ੍ਰਧਾਨ ਅਤੇ ਤਮਿਲਨਾਡੂ ਦੇ ਸਾਬਕਾ ਸੀ. ਐੱਮ. ਐੱਮ. ਕਰੁਣਾਨਿਧੀ ਦੀ ਸਿਹਤ ਠੀਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਤਿਰੂਵਰੂਰ ਦੇ ਤਿਰੂਕੁਵਾਲਾਈ 'ਚ ਤਿੰਨ ਜੂਨ 1924 ਨੂੰ ਕਰੁਣਾਨਿਧੀ ਦਾ ਜਨਮ ਹੋਇਆ ਸੀ। ਉਹ ਈਸਾਈ ਵੇਲਾਲਰ ਸਮੁਦਾਏ ਨਾਲ ਸੰਬੰਧ ਰੱਖਦੇ ਹਨ। 14 ਸਾਲ ਦੀ ਉਮਰ 'ਚ ਸਿਆਸਤ 'ਚ ਦਾਖਲ ਹੋਣ ਵਾਲੇ ਕਰੁਣਾਨਿਧੀ ਪਹਿਲੀ ਵਾਰ ਕੁਲਾਥਾਲਾਈ ਵਿਧਾਨ ਸਭਾ ਸੀਟ ਤੋਂ 1957 'ਚ ਵਿਧਾਇਕ ਬਣੇ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੁੱਧਵਾਰ ਸਵੇਰੇ ਕਰੁਣਾਨਿਧੀ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਅਮਰਨਾਥ ਯਾਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY