ਨਵੀਂ ਦਿੱਲੀ— ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਮੈਟਰੋ ਦੇ ਕਰਮਚਾਰੀ ਕੱਲ ਤੋਂ ਹੜਤਾਲ 'ਤੇ ਜਾ ਰਹੇ ਹਨ। ਜਿਸ ਦੇ ਕਾਰਨ ਕਰੀਬ ਢਾਈ ਕਰੋੜ ਲੋਕ ਪ੍ਰਭਾਵਿਤ ਹੋਣਗੇ। ਮਾਮਲੇ ਨੂੰ ਸੁਲਝਾਉਣ ਲਈ ਕਰਮਚਾਰੀਆਂ ਦੀ ਡੀ.ਐਮ.ਆਰ.ਸੀ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਪਰ ਉਹ ਨਾਕਾਮਯਾਬ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੀ.ਐਮ.ਆਰ.ਸੀ ਦੇ ਅਧਿਕਾਰੀ ਅਤੇ ਕਰਮਚਾਰੀਆਂ ਵਿਚਕਾਰ ਕੱਲ ਵੀ ਇਸ ਮਾਮਲੇ ਨੂੰ ਲੈ ਕੇ ਬੈਠਕ ਹੋਵੇਗੀ। ਜਿਸ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਅੱਗੇ ਕੀ ਕੀਤਾ ਜਾਵੇ। ਜੇਕਰ ਮੈਟਰੋ ਦੇ ਕਰਮਚਾਰੀ ਹੜਤਾਲ 'ਤੇ ਚਲੇ ਜਾਂਦੇ ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਯਾਤਰੀਆਂ ਨੂੰ ਕਰਨਾ ਪਵੇਗਾ। ਦਿੱਲੀ ਮੈਟਰੋ ਦੇ 9 ਹਜ਼ਾਰ ਕਰਮਚਾਰੀਆਂ ਨੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਹੈ। ਇਸ ਨਾਲ ਮੈਟਰੋ ਦੀ ਸੇਵਾ ਠੱਪ ਹੋ ਸਕਦੀ ਹੈ। ਕਰਮਚਾਰੀਆਂ ਨੇ ਤਨਖਾਹ ਵਧਣ ਵਰਗੀਆਂ ਕਈ ਮੰਗਾਂ ਪੂਰੀਆਂ ਨਾ ਹੋਣ 'ਤੇ ਇਹ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਮੈਨਜਮੈਂਟ ਵੱਲੋਂ ਗੈਰ-ਕਾਰਜਕਾਰੀ ਕਰਮਚਾਰੀਆਂ ਨਾਲ ਤਨਖਾਹ 'ਚ ਭੇਦਭਾਵ ਅਤੇ ਸ਼ੋਸ਼ਣ ਦੀ ਗੱਲ ਕੀਤੀ ਗਈ ਹੈ। ਦਿੱਲੀ ਮੈਟਰੋ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ 19 ਜੂਨ ਤੋਂ ਹੀ ਹੱਥ 'ਤੇ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ 'ਚ ਟਰੇਨ ਆਪਰੇਟਰ, ਸਟੇਸ਼ਨ ਕੰਟਰੋਲਰ, ਟੈਕਨਿਸ਼ਿਅਨ, ਆਪਰੇਟਿੰਗ ਸਟਾਫ, ਮੈਨਟੇਨੇਂਸ ਸਟਾਫ ਆਦਿ ਸ਼ਾਮਲ ਹੈ।
ਜੁਲਾਈ ਮਹੀਨੇ 'ਚ 800 ਰੁਪਏ ਕੱਟ ਕੇ ਮਿਲੇਗੀ ਤੁਹਾਨੂੰ ਸੈਲਰੀ, ਜਾਣੋ ਕਿਉਂ?
NEXT STORY