ਗੁਰਦਾਸਪੁਰ (ਵਿਨੋਦ)- ਮੋਟਰਸਾਈਕਲ ’ਤੇ ਸਵਾਰ ਪੰਜਾਬ ਪੁਲਸ ’ਚ ਨੌਕਰੀ ਕਰਦੇੇ ਇਕ ਕਰਮਚਾਰੀ ਨੂੰ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ’ਚ ਤਾਇਨਾਤ ਏ.ਐੱਸ.ਆਈ ਮਹਿੰਦਰ ਪਾਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਨਿਆੜ ਹਾਲ ਸ਼ੇਰਪੁਰ ਜ਼ਿਲਾ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਸ ਦਾ ਪਿਤਾ ਮਹਿਕਮਾ ਪੰਜਾਬ ਪੁਲਸ ਵਿਚ ਤਾਮੀਲੀ ਸਟਾਫ ਪਠਾਨਕੋਟ ਵਿਖੇ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੇ ਹਰਮੀਤ ਸੰਧੂ 12091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ
ਬੀਤੇ ਦਿਨੀਂ ਉਹ ਆਪਣੀ ਡਿਊਟੀ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਕਿ ਜਦ ਉਹ ਜੇਲ ਰੋਡ ਨੇੜੇ ਚਰਚ ਪਹੁੰਚਾ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਦੇ ਡਰਾਈਵਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜੋ ਕੋਮਾ ਵਿਚ ਚਲਾ ਗਿਆ ਸੀ, ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ 'ਤੇ ਕੀ ਬੋਲੇ ਅੰਮ੍ਰਿਤਪਾਲ ਦੇ ਪਿਤਾ
ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਮਨਦੀਪ ਸਿੰਘ ਖ਼ਾਲਸਾ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਖ਼ੁਲਾਸਾ
NEXT STORY