ਨਵੀਂ ਦਿੱਲੀ - 6 ਅਗਸਤ ਨੂੰ ਦਿੱਲੀ ਵਾਲਿਆਂ ਨੂੰ ਵੱਡੀ ਸੁਗਾਤ ਮਿਲਣ ਜਾ ਰਹੀ ਹੈ। ਗ੍ਰੇ ਲਾਈਨ ਦੇ ਨਜ਼ਫਗੜ੍ਹ-ਢਾਂਸ ਬੱਸ ਸਟੈਂਡ ਅਤੇ ਪਿੰਕ ਲਾਈਨ ਦੇ ਤ੍ਰਿਲੋਕਪੁਰੀ-ਮਯੁਰ ਵਿਹਾਰ ਪਾਕੇਟ ਕਾਰੀਡੋਰ 'ਤੇ ਸਫਰ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਇਨ੍ਹਾਂ ਦੋਨਾਂ ਹੀ ਪ੍ਰਾਜੈਕਟ ਦਾ ਕੇਂਦਰੀ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਦੁਆਰਾ ਉਦਘਾਟਨ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਵਜ੍ਹਾ ਨਾਲ ਵਰਚੁਅਲ ਅੰਦਾਜ ਵਿੱਚ ਹੀ ਇਹ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- BJP ਵਿਧਾਇਕ ਦੀ ਟਿੱਪਣੀ 'ਤੇ ਭੜਕੇ CM ਉੱਧਵ, ਕਿਹਾ- ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਹੋਵੇਗੀ
ਦਿੱਲੀ ਮੈਟਰੋ ਦਾ ਹੋ ਰਿਹਾ ਵਿਸਥਾਰ
ਡੀ.ਐੱਮ.ਆਰ.ਸੀ. ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਮਾਰੋਹ ਜ਼ਰੂਰ 6 ਅਗਸਤ ਹੋ ਰਿਹਾ ਹੈ ਪਰ ਮੁਸਾਫਰਾਂ ਲਈ ਮੈਟਰੋ ਸੇਵਾਵਾਂ ਉਸੇ ਦਿਨ ਦੁਪਹਿਰ ਤਿੰਨ ਵਜੇ ਤੋਂ ਸ਼ੁਰੂ ਕਰ ਦਿੱਤੀ ਜਾਣਗੀਆਂ। ਅਜਿਹੇ ਵਿੱਚ ਦਿੱਲੀ ਵਾਲਿਆਂ ਨੂੰ ਇਸ ਸੁਗਾਤ ਲਈ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਉਥੇ ਹੀ ਇਸ ਦੇ ਉਦਘਾਟਨ ਤੋਂ ਬਾਅਦ ਦਿੱਲੀ ਮੈਟਰੋ ਦਾ ਵੀ ਵੱਡੇ ਪੱਧਰ 'ਤੇ ਵਿਸਥਾਰ ਹੋ ਜਾਵੇਗਾ। ਹੁਣ ਦਿੱਲੀ ਮੈਟਰੋ ਦੇ ਨੈੱਟਵਰਕ ਵਿੱਚ ਕੁਲ 286 ਸਟੇਸ਼ਨ ਹੋ ਗਏ ਹਨ, ਉਥੇ ਹੀ ਇਹ 390 ਕਿਲੋਮੀਟਰ ਲੰਬਾ ਵੀ ਹੋ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ.ਪੀ. 'ਚ ਮੁਹੱਰਮ 'ਤੇ ਜਲੂਸ ਕੱਢਣ ਦੀ ਇਜਾਜ਼ਤ ਨਹੀਂ, ਪੁਲਸ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY