ਨਵੀਂ ਦਿੱਲੀ— ਆਪ ਵਿਧਾਇਕ ਅਲਕਾ ਲਾਂਬਾ ਨੇ ਪਾਰਟੀ ਦੀ ਅਗਵਾਈ ਨਾਲ ਆਪਸੀ ਵਿਸ਼ਵਾਸ਼ ਦਾ ਸੰਕਟ ਦੱਸਦੇ ਹੋਏ ਲੋਕ ਸਭਾ ਚੋਣ 'ਚ ਆਪ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ ਤੋਂ ਖੁਦ ਨੂੰ ਵੱਖ ਰੱਖਣ ਦਾ ਫੈਸਲਾ ਕੀਤਾ ਹੈ। ਲਾਂਬਾ ਨੇ ਵੀਰਵਾਰ ਨੂੰ ਆਪ 'ਚ ਆਪਣੇ ਭਵਿੱਖ ਦੀ ਭੂਮਿਕਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਪਾਰਟੀ 'ਚ ਰਹਿੰਦੇ ਹੋਏ ਬਤੌਰ ਵਿਧਾਇਕ ਜਨਤਾ ਵਿਚਾਲੇ ਪੂਰੀ ਤਰ੍ਹਾਂ ਸਰਗਰਮ ਰਹਿ ਕੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਆਪ ਅਗਵਾਈ ਤੋਂ ਨਾਰਾਜ ਚੱਲ ਰਹੀ ਲਾਂਬਾ ਨੇ 25 ਅਪ੍ਰੈਲ ਨੂੰ ਆਪਣੀ ਭਵਿੱਖ ਦੀ ਯੋਜਨਾ ਜਨਤਕ ਕਰਨ ਨੂੰ ਕਿਹਾ ਸੀ।
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, 'ਮੈਨੂੰ ਇਹ ਦੱਸਦੇ ਹਏ ਕਾਫੀ ਦੁੱਖ ਹੋ ਰਿਹਾ ਹੈ ਕਿ ਦਸੰਬਰ ਤੋਂ ਹੁਣ ਤਕ ਪਿਛਲੇ ਚਾਰ ਮਹੀਨਿਆਂ 'ਚ ਪਾਰਟੀ ਦੀ ਚੋਟੀ ਦੀ ਅਗਵਾਈ ਨੇ ਹਾਲੇ ਤਕ ਮੇਰੇ ਨਾਲ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ। ਸਮਾਂ ਮੰਗਣ 'ਤੇ ਸਮਾਂ ਦੇਣ ਵੀ ਜ਼ਰੂਰੀ ਨਹੀਂ ਸਮਝਿਆ ਤੇ ਪਾਰਟੀ ਦੇ ਹਰ ਅਧਿਕਾਰਕ ਪ੍ਰੋਗਰਾਮ ਤੋਂ ਦੂਰ ਰੱਖਿਆ। ਇਸ ਕਾਰਨ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪ ਉਮੀਦਵਾਰ ਦੇ ਪ੍ਰਚਾਰ 'ਚ ਨਹੀਂ ਉਤਰਾਂਗੀ, ਸ਼ਾਇਦ ਪਾਰਟੀ ਵੀ ਅਜਿਹਾ ਹੀ ਚਾਹੁੰਦੀ ਹੈ।
ਅਗਸਤਾ ਵੈਸਟਲੈਂਡ : ਬ੍ਰਿਟਿਸ਼ ਲੀਗਲ ਟੀਮ ਨੇ ਭਾਰਤ ’ਤੇ ਮਿਸ਼ੇਲ ਨੂੰ ਤਸੀਹੇ ਦੇਣ ਦਾ ਲਾਇਆ ਦੋਸ਼
NEXT STORY