ਨੈਸ਼ਨਲ ਡੈਸਕ : ਮਹਾਸ਼ਿਵਰਾਤਰੀ ਹਿੰਦੂ ਧਰਮ ਵਿੱਚ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਮਹਾਦੇਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਮਹਾਸ਼ਿਵਰਾਤਰੀ 26 ਫਰਵਰੀ 2025 ਨੂੰ ਮਨਾਈ ਜਾਵੇਗੀ, ਜੋ ਕਿ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਆਉਂਦੀ ਹੈ। ਮਹਾਸ਼ਿਵਰਾਤਰੀ ਦੇ ਇਸ ਪਵਿੱਤਰ ਮੌਕੇ 'ਤੇ ਲੋਕ ਵਿਸ਼ੇਸ਼ ਪੂਜਾ ਅਤੇ ਵਰਤ ਰੱਖ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਕੁਝ ਖ਼ਾਸ ਉਪਾਅ ਕਰਨ ਨਾਲ ਮਹਾਦੇਵ ਦਾ ਅਪਾਰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ INOX ਨੂੰ ਫਿਲਮ ਟਿਕਟ 'ਤੇ ਸਹੀ ਸਮੇਂ ਤੇ ਦਿਖਾਉਣ ਦਾ ਹੁਕਮ
ਮਹਾਸ਼ਿਵਰਾਤਰੀ 'ਤੇ ਕਰੋ ਇਹ ਉਪਾਅ
ਮਹਾਸ਼ਿਵਰਾਤਰੀ ਦੇ ਦਿਨ ਕੁਝ ਖਾਸ ਉਪਾਅ ਕਰਨ ਨਾਲ ਵਿਅਕਤੀ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕੁਝ ਉਪਾਅ ਹੇਠਾਂ ਦਿੱਤੇ ਗਏ ਹਨ: -
1. ਸ਼ਾਮ ਨੂੰ ਦੀਵਾ ਜਗਾਉਣਾ
ਸ਼ਾਮ ਨੂੰ ਭਾਵ ਪ੍ਰਦੋਸ਼ ਕਾਲ ਦੇ ਸਮੇਂ ਸ਼ਿਵ ਮੰਦਰ ਵਿੱਚ ਦੀਵਾ ਜਗਾਉਣਾ ਚਾਹੀਦਾ ਹੈ, ਜੋ ਸਾਰੀ ਰਾਤ ਬਲਦਾ ਰਹਿਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਸਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਬੇਅੰਤ ਧਨ ਦੀ ਪ੍ਰਾਪਤੀ ਹੁੰਦੀ ਹੈ।
2. ਆਟੇ ਦਾ ਸ਼ਿਵਲਿੰਗ ਬਣਾਉਣਾ
ਮਹਾਸ਼ਿਵਰਾਤਰੀ ਦੇ ਦਿਨ 11 ਸ਼ਿਵਲਿੰਗਾਂ ਨੂੰ ਆਟੇ ਤੋਂ ਬਣਾ ਕੇ 11 ਵਾਰ ਪਾਣੀ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਚਮਤਕਾਰੀ ਉਪਾਅ ਨੂੰ ਕਰਨ ਨਾਲ ਸੰਤਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ।
3. ਨੰਦੀ ਨੂੰ ਹਰਾ ਚਾਰਾ ਖੁਆਉਣਾ
ਪੌਰਾਣਿਕ ਮਾਨਤਾਵਾਂ ਅਨੁਸਾਰ ਨੰਦੀ ਬਲਦ ਨੂੰ ਭਗਵਾਨ ਸ਼ਿਵ ਦਾ ਵਾਹਨ ਮੰਨਿਆ ਜਾਂਦਾ ਹੈ। ਅਜਿਹੇ 'ਚ ਮਹਾਸ਼ਿਵਰਾਤਰੀ ਦੇ ਦਿਨ ਨੰਦੀ ਬਲਦ ਨੂੰ ਹਰਾ ਚਾਰਾ ਖੁਆਓ। ਅਜਿਹਾ ਕਰਨ ਨਾਲ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਅਤੇ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
4. ਭੋਜਨ ਦਾਨ ਕਰਨਾ
ਮਹਾਸ਼ਿਵਰਾਤਰੀ ਦੇ ਦਿਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ 'ਚ ਕਦੇ ਵੀ ਭੋਜਨ ਅਤੇ ਧਨ ਦੀ ਕਮੀ ਨਹੀਂ ਹੁੰਦੀ ਹੈ ਅਤੇ ਪੁਰਖਿਆਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ।
ਇਹ ਵੀ ਪੜ੍ਹੋ : ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ, ਆਤਿਸ਼ਬਾਜ਼ੀ ਦੌਰਾਨ 30 ਤੋਂ ਵੱਧ ਦਰਸ਼ਕ ਝੁਲਸੇ
5. ਬੇਲਪੱਤਰ ਦਾ ਅਸਰਦਾਰ ਉਪਾਅ
ਬੇਲਪੱਤਰ ਦੇ ਪੱਤੇ ਭਗਵਾਨ ਸ਼ਿਵ ਨੂੰ ਬਹੁਤ ਪਿਆਰੇ ਮੰਨੇ ਜਾਂਦੇ ਹਨ। ਮਹਾਸ਼ਿਰਾਤਰੀ ਦੇ ਦਿਨ 21 ਬੇਲ ਦੇ ਪੱਤਿਆਂ 'ਤੇ ਚੰਦਨ ਨਾਲ 'ਓਮ ਨਮਹ ਸ਼ਿਵੇ' ਲਿਖ ਕੇ ਸ਼ਿਵਲਿੰਗ 'ਤੇ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਭਗਵਾਨ ਸ਼ਿਵ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
6. ਸ਼ਮੀ ਦੇ ਪੱਤੇ ਅਤੇ ਚਮੇਲੀ ਦੇ ਫੁੱਲ
ਇੱਕ ਧਾਰਮਿਕ ਮਾਨਤਾ ਹੈ ਕਿ ਭਗਵਾਨ ਸ਼ਿਵ ਨੂੰ ਸ਼ਮੀ ਦੇ ਪੱਤੇ ਬਹੁਤ ਪਸੰਦ ਹਨ। ਅਜਿਹੇ 'ਚ ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਦੀ ਪੂਜਾ 'ਚ ਸ਼ਮੀ ਦੇ ਦਰੱਖਤ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਵਿਅਕਤੀ ਨੂੰ ਬੇਅੰਤ ਧਨ ਦਾ ਆਸ਼ੀਰਵਾਦ ਮਿਲਦਾ ਹੈ। ਨਾਲ ਹੀ ਮਹਾਸ਼ਿਵਰਾਤਰੀ ਦੇ ਦਿਨ ਭੋਲੇਨਾਥ ਦੀ ਪੂਜਾ ਵਿੱਚ ਚਮੇਲੀ ਦੇ ਫੁੱਲਾਂ ਦੀ ਵਰਤੋਂ ਕਰਨਾ ਵੀ ਫਲਦਾਇਕ ਹੈ।
7. ਰੁਦਰਾਭਿਸ਼ੇਕ ਅਤੇ ਮਹਾਮਰਿਤੁੰਜਯ ਮੰਤਰ
ਮਹਾਸ਼ਿਵਰਾਤਰੀ ਦੇ ਦਿਨ ਰੁਦਰਾਭਿਸ਼ੇਕ ਕਰਨ ਦਾ ਰਿਵਾਜ ਮੰਨਿਆ ਜਾਂਦਾ ਹੈ। ਨਾਲ ਹੀ ਇਸ ਦਿਨ ਮਹਾਮਰਿਤੁੰਜਯ ਮੰਤਰ ਦਾ ਜਾਪ ਕਰਨਾ ਬਹੁਤ ਫਲਦਾਇਕ ਹੈ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਇਹ ਦੋ ਕੰਮ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਭਗਵਾਨ ਸ਼ਿਵ ਦੀ ਕਿਰਪਾ ਹੁੰਦੀ ਹੈ।
ਇਹ ਵੀ ਪੜ੍ਹੋ : ਡੰਕੀ ਰੂਟ ਦੇ ਉਹ 'ਗੰਦੇ ਰਾਹ', ਜਿਨ੍ਹਾਂ ਨੂੰ ਪਾਰ ਕਰਕੇ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਧਰਤੀ 'ਤੇ ਪੁੱਜੇ ਸਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਲੱਗੀ ਅੱਗ, ਦੂਜੀ ਮੰਜ਼ਿਲ ਤੋਂ ਲੋਕਾਂ ਨੇ ਮਾਰੀ ਛਾਲ
NEXT STORY