ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਵਿਆਹ ਦਾ ਝਾਂਸਾ ਦੇ ਕੇ ਇਕ ਝੋਲਾਛਾਪ ਡਾਕਟਰ ਇਕ ਕੁੜੀ ਦਾ 8 ਸਾਲ ਤੱਕ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇੰਨਾ ਹੀ ਨਹੀਂ ਇਸ ਝੋਲਾਛਾਪ ਡਾਕਟਰ ਨੇ 10 ਵਾਰ ਉਸ ਦਾ ਗਰਭਪਾਤ ਵੀ ਕਰਵਾਇਆ। ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਕਰਦੇ ਹੋਏ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਕੋਲ ਰਹਿੰਦੀ ਹੈ। ਇਕ ਨੌਜਵਾਨ ਸੰਤੋਸ਼ ਦੀਕਸ਼ਤ ਵਾਸੀ ਗੁਜਰਪੁਰ ਥਾਣਾ ਹਸਾਇਨ ਉਸ ਦੀ ਭੈਣ ਕੋਲ ਆਉਂਦਾ ਜਾਂਦਾ ਸੀ। ਦੋਹਾਂ ਨੇ ਘਰ 'ਚ ਮੰਦਰ ਦੇ ਸਾਹਮਣੇ ਵਿਆਹ ਵੀ ਕਰ ਲਿਆ ਸੀ। ਉਦੋਂ ਤੋਂ ਨੌਜਵਾਨ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ। ਨੌਜਵਾਨ ਡਾਕਟਰੀ ਦੇ ਪੇਸ਼ੇ ਨਾਲ ਸੰਬੰਧ ਰੱਖਦਾ ਹੈ। ਇਸ ਲਈ ਜਦੋਂ ਵੀ ਉਹ ਗਰਭਵਤੀ ਹੁੰਦੀ ਤਾਂ ਦਵਾਈ ਖੁਆ ਕੇ ਗਰਭਪਾਤ ਕਰਵਾ ਦਿੰਦਾ ਸੀ।
ਕੁੜੀ ਦਾ ਇਹ ਵੀ ਦੋਸ਼ ਹੈ ਕਿ ਜਦੋਂ ਵੀ ਸੰਤੋਸ਼ ਨੂੰ ਕਹਿੰਦੀ ਕਿ ਉਹ ਉਸ ਨਾਲ ਹਿੰਦੂ ਰੀਤੀ ਰਿਵਾਜ਼ ਨਾਲ ਵਿਆਹ ਕਰਨਾ ਚਾਹੁੰਦੀ ਹੈ। ਦੋਸ਼ੀ ਸੰਤੋਸ਼ ਉਸ ਨਾਲ ਕੁੱਟਮਾਰ ਕਰਦਾ ਸੀ। ਉੱਥੇ ਹੀ ਨੌਜਵਾਨ ਨੇ ਇਸ ਦੌਰਾਨ ਆਪਣੇ ਕੰਮ ਧੰਦੇ ਅਤੇ ਹੋਰ ਜ਼ਰੂਰਤ ਲਈ ਪੀੜਤਾ ਤੋਂ 8 ਲੱਖ ਰੁਪਏ ਅਤੇ ਵੱਡੀ ਭੈਣ ਦੇ ਲਗਭਗ 35 ਗ੍ਰਾਮ ਦੇ ਸੋਨੇ ਦੇ ਗਹਿਣੇ ਵੀ ਲੈ ਲਏ। ਵਾਪਸ ਮੰਗਣ 'ਤੇ ਕੁੱਟਮਾਰ ਕਰ ਰਿਹਾ ਸੀ ਤਾਂ ਇਸ ਵਾਰ ਕੁੜੀ ਨੇ ਪੁਲਸ ਨੂੰ ਬੁਲਾ ਲਿਆ। ਕੁੜੀ ਨੇ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਕੋਤਵਾਲੀ ਹਸਾਇਨ 'ਚ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਵੀ ਪ੍ਰਾਰਥਨਾ ਪੱਤਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਪੀੜਤਾ ਨੂੰ ਉੱਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ 'ਚ ਮੀਂਹ ਨੇ ਮਚਾਈ ਤਬਾਹੀ, ਰੁੜ੍ਹੀ ਰੋਡਵੇਜ਼ ਦੀ ਬੱਸ, ਢਹਿ ਗਈ ਸੋਨਾਰ ਕਿਲੇ ਦੀ ਕੰਧ
NEXT STORY