ਕੈਥਲ- ਹਰਿਆਣਾ ਦੇ ਕੈਥਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁੰਜ ਮਹੁੱਲੇ 'ਚ ਕੁੱਤੇ ਦੇ ਵੱਢਣ ਮਗਰੋਂ ਇਕ ਨੌਜਵਾਨ ਉਸੇ ਤਰ੍ਹਾਂ ਦੀ ਹਰਕਤਾਂ ਕਰਨ ਲੱਗਾ। ਨੌਜਵਾਨ ਦਾ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦਿੱਸ ਰਿਹਾ ਹੈ ਕਿ ਨੌਜਵਾਨ ਕਦੇ ਸੜਕ 'ਤੇ ਕੁੱਤਿਆਂ ਦੀ ਲੇਟ ਜਾਂਦਾ ਹੈ ਤਾਂ ਕਦੇ ਰਾਹ ਜਾਂਦੇ ਲੋਕਾਂ ਦੇ ਪਿੱਛੇ ਦੌੜਣ ਲੱਗਦਾ ਹੈ। ਮੁਹੱਲੇਵਾਸੀਆਂ ਦਾ ਦਾਅਵਾ ਹੈ ਕਿ ਕੁਝ ਦਿਨ ਪਹਿਲਾਂ ਨੌਜਵਾਨ ਨੂੰ ਇਕ ਕੁੱਤੇ ਨੇ ਵੱਢ ਲਿਆ ਸੀ, ਜਿਸ ਦੇ ਬਾਅਦ ਉਸ ਦਾ ਰਵੱਈਆ ਬਦਲ ਗਿਆ।
ਸਥਾਨਕ ਲੋਕਾਂ ਅਨੁਸਾਰ 17 ਜੂਨ ਦੀ ਰਾਤ ਨੌਜਵਾਨ ਨੇ ਕੁਝ ਲੋਕਾਂ ਨੂੰ ਵੱਢਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪਰਿਵਾਰਾਂ 'ਚ ਡਰ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਅਤੇ ਔਰਤਾਂ ਘਰੋਂ ਬਾਹਰ ਨਿਕਲਣ 'ਚ ਵੀ ਡਰ ਮਹਿਸੂਸ ਕਰ ਰਹੇ ਹਨ। ਵਾਰਡ ਕੌਂਸਲਰ ਮੋਹਨ ਲਾਲ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਸਿਟੀ ਥਾਣਾ ਪੁਲਸ ਅਤੇ ਨਗਰ ਕੌਂਸਲ ਨੂੰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪੁਲਸ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਕੇ ਗਈ ਸੀ ਪਰ ਬਾਅਦ 'ਚ ਉਹ ਉੱਥੋਂ ਚਲਾ ਗਿਆ। ਫਿਲਹਾਲ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਮੁਹੱਲੇਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ 'ਚ ਰੈਬਿਜ਼ ਵਰਗੇ ਲੱਛਣ ਦਿਖਾਈ ਦੇ ਰਹੇ ਹਨ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਰੈਬਿਜ਼ ਪ੍ਰਭਾਵਿਤ ਜਾਨਵਰ ਨੇ ਵੱਢਿਆ ਹੋਵੇ ਅਤੇ ਸਮੇਂ 'ਤੇ ਇਲਾਜ ਨਾ ਮਿਲੇ ਤਾਂ ਗੰਭੀਰ ਲੱਛਣ ਸਾਹਮਣੇ ਆ ਸਕਦੇ ਹਨ।
ਕੌਂਸਲਰ ਮੋਹਨ ਲਾਲ ਸ਼ਰਮਾ ਨੇ ਦੱਸਿਆ ਕਿ ਮੁਹੱਲੇ 'ਚ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਸ ਸੰਬੰਧ 'ਚ ਨਗਰ ਕੌਂਸਲ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਖੇਤਰ ਤੋਂ ਅਵਾਰਾ ਕੁੱਤਿਆਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਨੌਜਵਾਨ ਦਾ ਪਤਾ ਲਗਾ ਕੇ ਉਸ ਦਾ ਇਲਾਜ ਕਰਵਾਉਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਹੋਵੇ। ਜ਼ਿਲ੍ਹਾ ਸਿਵਲ ਸਰਜਨ ਡਾ. ਰੇਨੂੰ ਚਾਵਲਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ। ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਸਕਿਊ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਫਿਲਹਾਲ ਉਪਲੱਬਧ ਰਿਕਾਰਡ 'ਚ ਨੌਜਵਾਨ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਰਿਆਦਾ ਭੁੱਲੀ ਨੌਜਵਾਨ ਪੀੜ੍ਹੀ! ਮਹਾਤਮਾ ਗਾਂਧੀ ਦੀ ਮੂਰਤੀ 'ਤੇ ਬੈਠ ਬਣਾਈ Reel, ਮਚਿਆ ਹੰਗਾਮਾ (ਵੀਡੀਓ)
NEXT STORY