ਰਾਏਪੁਰ (ਭਾਸ਼ਾ) : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਅਣਪਛਾਤੇ ਲੋਕਾਂ ਨੇ ਇਕ ਆਵਾਰਾ ਕੁੱਤੇ ਨੂੰ ਫਾਹੇ ’ਤੇ ਲਟਕਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸ਼ਹਿਰ ਦੇ ਨਿਊ ਰਾਜੇਂਦਰ ਨਗਰ ਥਾਣਾ ਖੇਤਰ ਦੇ ਅਮਲੀਡੀਹ ਇਲਾਕੇ ’ਚ ਇਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕੁੱਤੇ ਦੀ ਲਾਸ਼ ਇਕ ਉਸਾਰੀ ਅਧੀਨ ਇਮਾਰਤ ’ਚੋਂ ਬਰਾਮਦ ਹੋਈ। ਕੁੱਤੇ ਨੂੰ ਕੰਧ ਦੇ ਸਹਾਰੇ ਫਾਹੇ ’ਤੇ ਲਟਕਾਇਆ ਗਿਆ ਸੀ।
ਇਹ ਵੀ ਪੜ੍ਹੋ : ਧੁੰਦ ਕਾਰਨ ਰੁਕੀ ਟ੍ਰੇਨਾਂ ਦੀ ਰਫ਼ਤਾਰ, ਯਾਤਰੀਆਂ ਨੂੰ ਕਰਨਾ ਪੈ ਰਿਹੈ ਕਈ-ਕਈ ਘੰਟੇ ਇੰਤਜ਼ਾਰ
ਇੱਥੇ ਅਮਲੀਡੀਹ ਸ਼ਰਾਬ ਦੀ ਭੱਠੀ ਨੇੜੇ ਕੁਝ ਸ਼ਰਾਬੀਆਂ ਨੂੰ ਦੇਖ ਕੇ ਇਕ ਕੁੱਤਾ ਭੌਂਕ ਰਿਹਾ ਸੀ। ਸ਼ਰਾਬੀਆਂ ਨੂੰ ਕੁੱਤੇ ਦਾ ਭੌਂਕਣਾ ਚੰਗਾ ਨਾ ਲੱਗਾ। ਇਸ ਤੋਂ ਨਾਰਾਜ਼ ਹੋ ਕੇ ਸ਼ਰਾਬੀ ਨੌਜਵਾਨਾਂ ਨੇ ਕੁੱਤੇ ਦੀਆਂ ਲੱਤਾਂ ਬੰਨ੍ਹ ਕੇ ਕੰਧ ਨਾਲ ਟੰਗ ਦਿੱਤਾ, ਜਿਸ ਨਾਲ ਕੁੱਤੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਨਿਕਲੇ ਸੈਂਕੜੇ ਕਿਸਾਨ, ਪੁਲਸ ਨੇ ਬਾਰਡਰ 'ਤੇ ਰੋਕਿਆ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕੋਵਿਡ ਦੇ ਮੱਦੇਨਜ਼ਰ ਹਰ ਸਾਵਧਾਨੀ ਵਰਤਾਂਗੇ ਪਰ ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ : ਖੁਰਸ਼ੀਦ
NEXT STORY