ਨਵੀਂ ਦਿੱਲੀ (ਯੂ. ਐਨ. ਆਈ.) - ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਨਾਲ ਲੜਣ ਵਿਚ ਸਮਾਜ ਦੀ ਅਹਿਮ ਭੂਮਿਕਾ ਹੈ ਅਤੇ ਜਿਸ ਕਿਸੇ ਨੂੰ ਵੀ ਕੋਰੋਨਾਵਾਇਰਸ ਦੇ ਲੱਛਣ ਹਨ, ਉਸ ਨੂੰ ਇਸ ਬੀਮਾਰੀ ਨੂੰ ਲੁਕਾਉਣ ਦੀ ਬਜਾਏ ਸਾਹਮਣੇ ਆ ਕੇ ਸਰਕਾਰੀ ਸਿਹਤ ਕੇਂਦਰਾਂ ਵਿਚ ਇਸ ਦੇ ਇਲਾਜ ਦੀ ਸੁਵਿਧਾ ਦਾ ਫਾਇਦਾ ਲੈਣਾ ਚਾਹੀਦਾ ਹੈ।
ਸਿਹਤ ਵਿਭਾਗ ਦੇ ਬੁਲਾਰੇ ਲਵ ਅਗਰਵਾਲ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਿਸ ਵੀ ਵਿਅਕਤੀ ਵਿਚ ਕੋਰੋਨਾਵਾਇਰਸ ਦੇ ਲੱਛਣ ਪਾਏ ਜਾਣ, ਉਸ ਨੂੰ ਬੀਮਾਰੀ ਨੂੰ ਲੁਕਾਉਣਾ ਨਹੀਂ ਚਾਹੀਦਾ ਬਲਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ ਅਤੇ ਅਜਿਹਾ ਕਰਕੇ ਉਹ ਵਿਅਕਤੀ ਨਾ ਸਿਰਫ ਖੁਦ ਨੂੰ ਬਚਾਵੇਗਾ ਬਲਕਿ ਆਪਣੇ ਪਰਿਵਾਰ ਵਾਲਿਆਂ ਅਤੇ ਸਮਾਜ ਨੂੰ ਬਚਾਉਣ ਵਿਚ ਵੀ ਯੋਗਦਾਨ ਪਾਵੇਗਾ।
ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਕੋਈ ਕਲੰਕ ਨਹੀਂ ਹੈ ਅਤੇ ਜਿਸ ਕਿਸੇ ਨੂੰ ਵੀ ਇਹ ਬੀਮਾਰੀ ਹੁੰਦੀ ਹੈ, ਉਸ ਨੂੰ ਪੂਰੇ ਇਲਾਜ ਤੋਂ ਬਾਅਦ ਹੀ ਘਰ ਭੇਜਿਆ ਜਾਂਦਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਆਲੇ-ਦੁਆਲੇ ਦੇ ਲੋਕ ਉਸ ਨਾਲ ਅਣਗੌਲਿਆ ਰਵੱਈਆ ਅਪਣਾਉਣ ਲੱਗਦੇ ਹਨ ਜੋ ਸਹੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਸਾਡੀ ਲੜਾਈ ਬੀਮਾਰੀ ਨਾਲ ਹੈ, ਬੀਮਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰਿਆਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ ਤਾਂ ਹੀ ਇਸ ਬੀਮਾਰੀ ਤੋਂ ਬਚਿਆ ਜਾ ਸਕੇਗਾ ਨਹੀਂ ਤਾਂ ਜਿਸ ਪੀਕ ਦੀ ਗੱਲ ਜੂਨ-ਜੁਲਾਈ ਵਿਚ ਆਉਣ ਦੀ ਕਹੀ ਜਾ ਰਹੀ ਹੈ, ਉਹ ਕਦੇ ਵੀ ਆ ਸਕਦੀ ਹੈ।
ਟਰੇਨਾਂ ਤੋਂ ਬਾਅਦ ਹੁਣ ਦਿੱਲੀ ਮੈਟਰੋ ਸ਼ੁਰੂ ਕਰਣ ਦੀ ਤਿਆਰੀ, DMRC ਨੇ ਦਿੱਤੇ ਸੰਕੇਤ
NEXT STORY