ਰਾਂਚੀ— ਝਾਰਖੰਡ ਤੋਂ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਧੇੜ ਵਿਅਕਤੀ 2 ਨਾਬਾਲਗ ਸਕੀਆਂ ਭੈਣਾਂ ਨਾਲ ਕਾਫੀ ਲੰਬੇ ਸਮੇਂ ਤੋਂ ਕੁਕਰਮ ਕਰਦਾ ਆ ਰਿਹਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੀਆਂ 'ਚੋਂ ਇਕ ਗਰਭਵਤੀ ਹੋ ਗਈ।
ਮਾਮਲਾ ਰਾਜਧਾਨੀ ਰਾਂਚੀ ਦੇ ਰਾਤੂ ਥਾਣਾ ਖੇਤਰ ਦਾ ਹੈ, ਜਿੱਥੇ ਸਕੀਆਂ ਭੈਣਾਂ ਨਾਲ ਉੱਥੇ ਹੀ ਰਹਿਣ ਵਾਲਾ 55 ਸਾਲ ਦੀ ਉਮਰ ਦਾ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਡਰਾ- ਧਮਕਾ ਕੇ ਕੁਕਰਮ ਕਰਦਾ ਆ ਰਿਹਾ ਸੀ। ਦੋਹਾਂ ਭੈਣਾਂ ਨੇ ਡਰ ਨਾਲ ਆਪਣੇ ਘਰ 'ਚ ਕਿਸੇ ਨੂੰ ਕੁਝ ਵੀ ਨਾ ਦੱਸਿਆ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਹਾਂ 'ਚੋਂ ਇਕ ਗਰਭਵਤੀ ਹੋ ਗਈ। ਗਰਭਵਤੀ ਹੋਣ 'ਤੇ ਉਸ ਨੇ ਵਿਆਹ ਤੋਂ ਵੀ ਮਨ੍ਹਾ ਕਰ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਸਕੂਲ ਜਾਂਦੇ ਸਮੇਂ ਉਹ ਉਸ ਨਾਲ ਜ਼ਬਰਦਸਤੀ ਕਰਦਾ ਸੀ ਅਤੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ।
ਪੀੜਤਾ ਦੇ ਪਰਿਵਾਰ ਨੇ ਪੁਲਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਦੁਆਰਾ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਦੋਹਾਂ ਪੀੜਤਾਂ ਨੂੰ ਕਾਂਕੇ ਸਥਿਤ ਨਾਰੀ ਨਿਕੇਤਨ 'ਚ ਰੱਖਿਆ ਗਿਆ ਹੈ।
ਮੌਸਮ ਅਪਡੇਟ : ਅਗਲੇ 24 ਘੰਟਿਆਂ 'ਚ ਦਿੱਲੀ ਸਮੇਤ ਇਨ੍ਹਾਂ ਰਾਜਾਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ
NEXT STORY