ਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਫੌਜੀ ਜਹਾਜ਼ ਰਾਹੀਂ ਭਾਰਤ ਵਾਪਸ ਭੇਜੇ ਗਏ 104 ਭਾਰਤੀਆਂ ’ਚੋਂ ਬਹੁਤ ਸਾਰੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ। ਟ੍ਰੈਵਲ ਏਜੰਟ ਲੋਕਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਲਈ 40 ਤੋਂ 50 ਲੱਖ ਰੁਪਏ ਲੈਂਦੇ ਹਨ। ਆਪਣੀ ਮਿਹਨਤ ਦੀ ਕਮਾਈ ਦਾ ਇੰਨਾ ਵੱਡਾ ਹਿੱਸਾ ਟਰੈਵਲ ਏਜੰਟਾਂ ਨੂੰ ਦੇਣ ਤੋਂ ਬਾਅਦ ਵੀ ਜੋ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੁੰਦਾ ਹੈ ਪਰ ਇਕ ਬਿਹਤਰ ਭਵਿੱਖ ਦੀ ਉਮੀਦ ’ਚ ਕਈ ਦੇਸ਼ਾਂ ਦੇ ਨੌਜਵਾਨ ਅਮਰੀਕਾ ਜਾਣ ਲਈ ਆਪਣੀ ਜਾਨ ਖਤਰੇ ’ਚ ਪਾ ਲੈਂਦੇ ਹਨ। ਹਾਲਾਂਕਿ, ਹੁਣ ਅਮਰੀਕਾ ’ਚ ਡੋਨਾਲਡ ਟਰੰਪ ਦੇ ਦੁਬਾਰਾ ਸੱਤਾ ’ਚ ਆਉਣ ਤੋਂ ਬਾਅਦ ਉਹ ਭਾਰਤੀ ਜੋ ਭਾਰੀ ਰਕਮ ਖਰਚ ਕੇ ਤੇ ਆਪਣੀ ਜਾਨ ਖਤਰੇ ’ਚ ਪਾ ਕੇ ਅਮਰੀਕਾ ਗਏ ਸਨ, ਘਰ ਵਾਪਸ ਆ ਰਹੇ ਹਨ।
ਪ੍ਰਸਿੱਧ 'ਡੰਕੀ' ਰੂਟ
ਕੈਨੇਡਾ ਦੇ ਰਸਤੇ
• ਏਜੰਟ ਜਾਅਲੀ ਯੂਨੀਵਰਸਿਟੀ ’ਚ ਦਾਖਲਿਆਂ ਜਾਂ ਵਰਕ ਪਰਮਿਟਾਂ ਰਾਹੀਂ ਜਾਇਜ਼ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਦੇ ਹਨ।
• ਸਬੰਧਤ ਵਿਅਕਤੀ ਕੁਝ ਮਹੀਨਿਆਂ ਲਈ ਕੈਨੇਡਾ ਦੇ ਠੰਡੇ ਸਰਹੱਦੀ ਇਲਾਕਿਆਂ ’ਚ ਰਹਿੰਦੇ ਹਨ।
• ਸਹੀ ਸਮੇਂ ’ਤੇ ਏਜੰਟ ਉਨ੍ਹਾਂ ਨੂੰ ਸਰਹੱਦ ਪਾਰ ਕਰਨ ’ਚ ਮਦਦ ਕਰਦੇ ਹਨ ਜੋ ਸਿਰਫ਼ ਇੱਕ ਕਿਲੋਮੀਟਰ ਦੂਰ ਹੈ।
ਖਰਚਾ : 80 ਲੱਖ ਰੁਪਏ
ਇਹ ਵੀ ਪੜ੍ਹੋ : ਸੜਕਾਂ 'ਤੇ ਭੀਖ ਮੰਗਦੀ ਸੀ ਔਰਤ, ਪੁਲਸ ਨੇ ਘਰ 'ਚ ਮਾਰਿਆ ਛਾਪਾ ਤਾਂ ਅੰਦਰ ਦਾ ਨਜ਼ਾਰਾ ਦੇਖ ਉਡੇ ਹੋਸ਼
ਤੁਰਕੀ ਰਾਹੀਂ
• ਏਜੰਟ ਵਰਕ ਪਰਮਿਟ ਦੇ ਆਧਾਰ 'ਤੇ ਯੂ. ਕੇ. ਦਾ ਵੀਜ਼ਾ ਪ੍ਰਾਪਤ ਕਰਦੇ ਹਨ, ਜਿਸ ਅਧੀਨ ਯਾਤਰੀ ਈ-ਵੀਜ਼ੇ ਰਾਹੀਂ ਤੁਰਕੀ ’ਚ ਦਾਖਲ ਹੁੰਦੇ ਹਨ ਅਤੇ ਉੱਥੇ 90 ਦਿਨਾਂ ਤੱਕ ਰਹਿੰਦੇ ਹਨ।
• ਇਸ ਸਮੇਂ ਦੌਰਾਨ ਉਨ੍ਹਾਂ ਨੂੰ ਇਕ ਸੁਰੱਖਿਅਤ ਮੱਧ ਅਮਰੀਕੀ ਦੇਸ਼ ਭੇਜਿਆ ਜਾਂਦਾ ਹੈ, ਜਿੱਥੇ ਉਹ ਇਕ ਹਫ਼ਤੇ ਤੋਂ ਇਕ ਸਾਲ ਤੱਕ ਕਿਤੇ ਵੀ ਰਹਿੰਦੇ ਹਨ।
• ਜਦੋਂ ਸਹੀ ਸਮਾਂ ਆਉਂਦਾ ਹੈ ਤਾਂ ਏਜੰਟ ਉਨ੍ਹਾਂ ਨੂੰ ਅਮਰੀਕਾ ’ਚ ਦਾਖਲ ਹੋਣ ’ਚ ਮਦਦ ਕਰਦੇ ਹਨ।
ਖਰਚਾ : 80-90 ਲੱਖ ਰੁਪਏ
ਲਾਤੀਨੀ ਅਮਰੀਕੀ ਅਤੇ ਅਫਰੀਕੀ ਦੇਸ਼ਾਂ ਦੇ ਰਸਤੇ
• ਏਜੰਟ ਪ੍ਰਵਾਸੀਆਂ ਨੂੰ ਦੁਬਈ, ਇੰਡੋਨੇਸ਼ੀਆ ਜਾਂ ਮਲੇਸ਼ੀਆ ਭੇਜਦੇ ਹਨ, ਜਿੱਥੇ ਉਹ ਇਕ ਜਾਇਜ਼ ਸੈਲਾਨੀ ਵੀਜ਼ੇ 'ਤੇ ਰਹਿੰਦੇ ਹਨ।
• ਕੁਝ ਮਾਮਲਿਆਂ ’ਚ ਉਨ੍ਹਾਂ ਨੂੰ ਅਫ਼ਰੀਕੀ ਦੇਸ਼ਾਂ ’ਚ ਭੇਜਿਆ ਜਾਂਦਾ ਹੈ, ਜਿੱਥੇ ਉਹ ਕੁਝ ਮਹੀਨਿਆਂ ਲਈ ਰਹਿੰਦੇ ਹਨ। ਉੱਥੋਂ ਉਨ੍ਹਾਂ ਨੂੰ ਚਾਰਟਰਡ ਉਡਾਣਾਂ ਰਾਹੀਂ ਲਾਤੀਨੀ ਅਮਰੀਕੀ ਦੇਸ਼ਾਂ ਜਿਵੇਂ ਬੋਲੀਵੀਆ, ਗੁਆਨਾ, ਇਕੂਆਡੋਰ ਤੇ ਨਿਕਾਰਾਗੁਆ ਭੇਜਿਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ’ਚ ‘ਵੀਜ਼ਾ ਆਨ ਅਰਾਈਵਲ’ ਦੀ ਸਹੂਲਤ ਹੈ।
• ਵਿਅਕਤੀ ਜੰਗਲਾਂ ਜਾਂ ਜਲ ਮਾਰਗਾਂ ਰਾਹੀਂ ਔਖੇ ਰਸਤੇ ਪਾਰ ਕਰਦੇ ਹੋਏ ਪੈਦਲ ਹੀ ਮੈਕਸੀਕੋ ਪਹੁੰਚਦੇ ਹਨ।
ਮਿਆਦ : ਅਮਰੀਕਾ ਪਹੁੰਚਣ ਲਈ ਔਸਤ 6 ਮਹੀਨੇ ਲੱਗਦੇ ਹਨ।
ਖਰਚਾ : 70-75 ਲੱਖ ਰੁਪਏ
ਨੌਜਵਾਨ ਅਜੇ ਵੀ ਖਤਰਾ ਮੁੱਲ ਲੈਣ ਲਈ ਤਿਆਰ ਹਨ
ਪੰਜਾਬ ਅਤੇ ਹਰਿਆਣਾ ਦੇ ਟ੍ਰੈਵਲ ਏਜੰਟਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਅਮਰੀਕਾ ਦੇ ਯਤਨਾਂ ਤੇ ਭਾਰਤੀਆਂ ਦੇ ਸੰਭਾਵਿਤ ਦੇਸ਼ ਨਿਕਾਲਾ ਦੀਆਂ ਰਿਪੋਰਟਾਂ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਅਮਰੀਕਾ ਜਾਣ ਦੀ ਮੰਗ ਅਜੇ ਵੀ ਬਹੁਤ ਜ਼ਿਆਦਾ ਹੈ। ਸਖ਼ਤ ਨੀਤੀਆਂ ਅਤੇ ਭਵਿੱਖ ’ਚ ਦੇਸ਼ ਨਿਕਾਲੇ ਦੀ ਸੰਭਾਵਨਾ ਦੇ ਬਾਵਜੂਦ ਦੋਵਾਂ ਸੂਬਿਆਂ ਦੇ ਨੌਜਵਾਨ ਸੰਯੁਕਤ ਰਾਜ ਅਮਰੀਕਾ ’ਚ ਦਾਖਲ ਹੋਣ ਲਈ ਖਤਰਨਾਕ ਤੇ ਗੈਰ-ਕਾਨੂੰਨੀ ਰਸਤੇ ਅਪਣਾਉਣ ਲਈ ਤਿਆਰ ਹਨ। ਅਮਰੀਕੀ ਵੀਜ਼ਿਆਂ ਦੀ ਮੰਗ ਭਾਵੇਂ ਗੈਰ-ਰਸਮੀ ਚੈਨਲਾਂ ਰਾਹੀਂ ਹੋਵੇ, ਪਹਿਲਾਂ ਵਾਂਗ ਹੀ ਬਹੁਤ ਹੈ। ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਨੌਜਵਾਨ ਬਿਹਤਰ ਮੌਕਿਆਂ ਲਈ ਖਤਰਾ ਮੁੱਲ ਲੈਣ ਤੋਂ ਝਿਜਕਦੇ ਨਹੀਂ।
ਇਹ ਵੀ ਪੜ੍ਹੋ : ਇਸ ਹੋਟਲ 'ਚ ਸਿਰਫ਼ ਮਰਨ ਆਉਂਦੇ ਹਨ ਲੋਕ, ਇੱਥੇ Check In ਤੋਂ ਬਾਅਦ ਨਹੀਂ ਹੁੰਦਾ ਕਦੇ Check Out
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਰ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'
NEXT STORY