ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਬ੍ਰਿਟੇਨ 'ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ, ਅਜਿਹਾ ਦਾਅਵਾ ਬ੍ਰਿਟੇਨ ਦੀ ਇਕ ਮਸ਼ਹੂਰ ਅਖਬਾਰ ਦੀ ਰਿਪੋਰਟ 'ਚ ਕੀਤਾ ਗਿਆ ਹੈ। ਅਖਬਾਰ ਮੁਤਾਬਕ, ਭਾਰਤ ਤੇ ਬ੍ਰਿਟੇਨ ਦੇ ਅਧਿਕਾਰੀਆਂ ਨੇ ਨੀਰਵ ਦੇ ਬ੍ਰਿਟੇਨ 'ਚ ਹੋਣ ਦੀ ਪੁਸ਼ਟੀ ਕੀਤੀ ਹੈ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀ.ਐੱਨ.ਬੀ. ਘਪਲੇ ਦਾ ਮੁੱਖ ਦੋਸ਼ੀ ਨੀਰਵ ਇਸ ਸਾਲ ਦੇ ਫਰਵਰੀ ਮਹੀਨੇ ਤੋਂ ਫਰਾਰ ਹੈ।
ਭਾਰਤੀ ਜਾਂਚ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਹਨ। ਸਮਾਚਾਰ ਏਜੰਸੀਆਂ ਰਾਇਟਰਸ ਨੇ ਜਦੋਂ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਵਿਅਕਤੀ ਖਾਸ ਜਾਣਕਾਰੀ ਨਹੀਂ ਦਿੰਦਾ ਹੈ। ਰਿਪੋਰਟ ਦੀ ਮੰਨਿਏ ਤਾਂ ਨੀਰਵ ਮੋਦੀ ਨੇ ਸਿਆਸੀ ਉਤਪੀੜਨ ਦਾ ਹਵਾਲਾ ਦਿੰਦੇ ਹੋਏ ਬ੍ਰਿਟੇਨ ਤੋਂ ਸਿਆਸੀ ਸ਼ਰਣ ਮੰਗੀ ਹੈ। ਭਾਰਤੀ ਸਰਕਾਰ 'ਤੇ ਨੀਰਵ ਤੋਂ ਇਲਾਵਾ ਇਕ ਹੋਰ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਵਾਪਸ ਲਿਆਉਣ ਦਾ ਦਬਾਅ ਹੈ ਜੋ ਕਿ ਲੰਡਨ 'ਚ ਹੈ।
ਨੀਰਵ ਮੋਦੀ ਦੇ ਭਾਰਤ ਛੱਡਣ ਤੋਂ ਬਾਅਦ ਭਾਰਤੀ ਸਰਕਾਰ ਨੇ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਤੇ ਕੇਂਦਰੀ ਜਾਂਚ ਏਜੰਸੀਆਂ ਨੇ ਲੁੱਕਆਉਟ ਨੋਟਿਸ ਜਾਰੀ ਕੀਤਾ ਸੀ। ਨੀਰਵ ਮੋਦੀ ਨੇ 2010 'ਚ ਗਲੋਬ ਡਾਇਮੰਡ ਜੂਲਰੀ ਹਾਊਸ ਦੀ ਨੀਂਹ ਰੱਖੀ ਤੇ ਇਸ ਦਾ ਨਾਂ ਆਪਣੇ ਨਾਂ 'ਤੇ ਹੀ ਰੱਖਿਆ। ਪੁਲਸ ਨੇ ਮਈ 'ਚ 25 ਲੋਕਾਂ ਖਿਲਾਫ ਚਾਰਜ ਫਾਇਲ ਕੀਤੇ ਸਨ। ਇਨ੍ਹਾਂ 'ਚ ਨੀਰਵ ਮੋਦੀ, ਮੋਹੁਵ ਚੌਕਸੀ, ਸਾਬਕਾ ਪੀ.ਐੱਨ.ਬੀ. ਮੁਖੀ ਊਸ਼ਾ ਅਨੰਤਸੁਬਰਮਣਿਅਨ, ਦੋ ਬੈਂਕ ਡਾਇਰੈਕਟਰ ਤੇ ਨੀਰਵ ਮੋਦੀ ਦੀ ਕੰਪਨੀ ਦੇ ਤਿੰਨ ਲੋਕ ਵੀ ਸ਼ਾਮਲ ਸਨ।
ਟਰੰਪ-ਕਿਮ ਦੀ ਵਧਦੀ ਨਜ਼ਦੀਕੀ ਨਾਲ ਡਰਿਆ ਡ੍ਰੈਗਨ
NEXT STORY