ਊਧਮ ਸਿੰਘ ਨਗਰ- ਉਤਰਾਖੰਡ ਦੇ ਖਟੀਮਾ ਕਸਬੇ ਦੇ ਇਸਲਾਮਨਗਰ ਇਲਾਕੇ 'ਚ ਦਾਜ ਅਤੇ ਮੇਹਰ ਦੀ ਰਕਮ ਨੂੰ ਲੈ ਕੇ ਹੋਏ ਵਿਵਾਦ ਕਾਰਨ ਇਕ ਵਿਆਹ ਸਮਾਰੋਹ ਦੁਖਦ ਘਟਨਾ 'ਚ ਬਦਲ ਗਿਆ। ਇਸ ਵਿਵਾਦ 'ਚ ਲਾੜੀ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਐਤਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਲਾੜੀ ਦੇ ਨਾਰਾਜ਼ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਲਾੜੇ ਅਤੇ ਕਈ ਮਹਿਮਾਨਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨਾਲ ਕੁਟਮਾਰ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਜਾਂ ਅਸ਼ਾਂਤੀ ਨਾਲ ਨਜਿੱਠਣ ਲਈ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ। ਪੁਲਸ ਅਨੁਸਾਰ, ਇਸਲਾਮਨਗਰ 'ਚ ਰਹਿਣ ਵਾਲੇ ਇਕ ਸਥਾਨਕ ਠੇਕੇਦਾਰ ਸਾਦਿਕ ਦੀ ਧੀ ਦੀ ਬਾਰਾਤ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਬਾਰਾ ਫਰੀਦਪੁਰ ਤੋਂ ਇੱਥੇ ਪਹੁੰਚੀ ਸੀ।
ਸ਼ੁਰੂਆਤੀ ਸਵਾਗਤ ਦਾ ਪ੍ਰੋਗਰਾਮ ਸਹੀ ਤਰ੍ਹਾਂ ਸੰਪੰਨ ਹੋਇਆ ਪਰ ਨਿਕਾਹ ਦੀਆਂ ਰਸਮਾਂ ਦੌਰਾਨ ਮੇਹਰ ਦੀ ਰਕਮ ਅਤੇ ਦਾਜ ਦੀ ਮੰਗ ਨੂੰ ਲੈ ਕੇ ਦੋਵਾਂ ਪੱਖਆਂ ਵਿਚਾਲੇ ਤਿੱਖਾ ਵਿਵਾਦ ਖੜ੍ਹਾ ਹੋ ਗਿਆ। ਲਾੜੀ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਵਿਆਹ ਤੈਅ ਹੋਣ ਦੇ ਬਾਅਦ ਤੋਂ ਹੀ ਲਾੜਾ ਪੱਖ ਹੋਰ ਦਾਜ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਪਹਿਲੇ ਸਕੂਟਰ ਦੀ ਮੰਗ ਕੀਤੀ ਗਈ ਸੀ। ਸਮਾਰੋਹ ਦੌਰਾਨ ਮੇਹਰ ਦੀ ਰਕਮ ਨੂੰ ਲੈ ਕੇ ਵਿਵਾਦ ਹੋ ਗਿਾ। ਲਾੜੀ ਦਾ ਪਰਿਵਾਰ 5 ਲੱਖ ਰੁਪਏ ਦੀ ਰਕਮ 'ਤੇ ਅੜਿਆ ਰਿਹਾ, ਜਦੋਂ ਕਿ ਲਾੜੀ ਦਾ ਪੱਖ 21,000 ਰੁਪਏ ਤੋਂ ਵੱਧ ਦੇਣ ਲਈ ਤਿਆਰ ਨਹੀਂ ਸੀ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਗੱਲਬਾਤ ਅਤੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਤੀਰੋਧ ਦਾ ਹੱਲ ਨਹੀਂ ਹੋ ਸਕਿਆ।
ਵਧਦੇ ਤਣਾਅ ਵਿਚਾਲੇ ਸਾਦਿਕ ਦੀ ਸਿਹਤ ਅਚਾਨਕ ਵਿਗੜ ਗਈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਝਗੜੇ ਕਾਰਨ ਗੰਭੀਰ ਮਾਨਸਿਕ ਤਣਾਅ ਕਾਰਨ ਦਿਲ ਦਾ ਦੌਰਾ ਪੈਣ ਨਾਲ ਸਾਦਿਕ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦੇ ਹੀ ਲਾੜੀ ਦੇ ਪਰਿਵਾਰ ਅਤੇ ਸਥਾਨਕ ਲੋਕਾਂ 'ਚ ਗੁੱਸਾ ਫੈਲ ਗਿਆ। ਭੜਕੀ ਭੀੜ ਨੇ ਲਾੜੇ ਮੁਹੰਮਦ ਆਰਿਫ, ਉਸ ਦੇ ਭਰਾ ਮੁਹੰਮਦ ਖਾਲਿਦ, ਉਸ ਦੇ ਰਿਸ਼ਤੇਦਾਰ ਅਤਾ ਹੁਸੈਨ ਅਤੇ ਕਈ ਹੋਰ ਮਹਿਮਾਨਾਂ ਨੂੰ ਵਿਆਹ ਹਾਲ ਦੇ ਅੰਦਰ ਹੀ ਬੰਧਕ ਬਣਾ ਲਿਆ। ਵਿਆਹ 'ਚ ਆਏ ਕੁਝ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਗਈ। ਹਿੰਸਾ ਤੋਂ ਬਚਣ ਦੀ ਕੋਸ਼ਿਸ਼ 'ਚ ਵਿਆਹ 'ਚ ਆਏ ਮਹਿਮਾਨ ਕੋਲ ਦੇ ਇਕ ਘਰ ਦੀ ਛੱਤ 'ਤੇ ਦੌੜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਭਾਜੜ ਦੌਰਾਨ ਛੱਤ ਦਾ ਇਕ ਹਿੱਸਾ ਡਿੱਗ ਗਿਆ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋ ਗਏ। ਝੜਪ ਦੀ ਸੂਚਨਾ ਮਿਲਦੇ ਹੀ ਖਾਤਿਮਾ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇਲਾਕੇ 'ਚ ਵਾਧੂ ਫ਼ੋਰਸ ਤਾਇਨਾਤ ਕਰ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਪਲੱਬਧ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ ਪ੍ਰਦੇਸ਼ 'ਚ 279 ਗ੍ਰਾਮ ਚਰਸ ਜ਼ਬਤ, ਨੌਜਵਾਨ ਗ੍ਰਿਫ਼ਤਾਰ
NEXT STORY