ਬਲਰਾਮਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਸਾਦੁੱਲਾ ਨਗਰ ਖੇਤਰ ਵਿਚ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹੁਤਾ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪੇਕੇ ਪਰਿਵਾਰ ਦੀ ਸ਼ਿਕਾਇਤ 'ਤੇ ਸਹੁਰੇ ਵਾਲਿਆਂ 'ਤੇ ਆਪਣੀ ਧੀ ਦਾ ਦਾਜ ਲਈ ਕਤਲ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਸਤੀ ਜ਼ਿਲ੍ਹੇ ਦੇ ਸੋਨਹਾ ਖੇਤਰ ਵਾਸੀ ਦੀਨਾਨਾਥ ਦੀ 23 ਸਾਲਾ ਧੀ ਸਰੋਜ ਗੁਪਤਾ ਦਾ ਵਿਆਹ ਇਕ ਸਾਲ ਪਹਿਲਾਂ ਰਾਮਪੁਰ ਗ੍ਰਿੰਟ ਦੇ ਮਜਰਾ ਬਜ਼ਾਰ ਹਾਤਾ ਵਾਸੀ ਮਾਇਆਰਾਮ ਨਾਲ ਹੋਇਆ ਸੀ।
ਸਰੋਜ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਸਹੁਰੇ ਵਾਲੇ ਵਾਧੂ ਦਾਜ ਦੀ ਮੰਗ ਕਰ ਕੇ ਉਸ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਮੰਗ ਪੂਰੀ ਨਾ ਹੋਣ 'ਤੇ ਸਹੁਰੇ ਵਾਲਿਆਂ ਨੇ ਸ਼ਨੀਵਾਰ ਨੂੰ ਸਰੋਜ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੜਕੀ ਦੇ ਪਿਤਾ ਦੀਨਾਨਾਥ ਦੀ ਸ਼ਿਕਾਇਤ 'ਤੇ ਸਰੋਜ ਦੇ ਪਤੀ ਮਾਇਆਰਾਮ, ਸੱਸ ਮਾਲਤੀ ਅਤੇ ਦਿਓਰ ਭੁੱਲਰ ਵਿਰੁੱਧ ਦਾਜ ਲਈ ਕਤਲ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਫਰਾਰ ਹਨ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
20 ਦਿਨ ਪਹਿਲਾਂ ਚੋਰੀ ਹੋਈ ਕਾਰ ਦਾ ਚਲਾਨ ਕੱਟ ਮਾਲਕ ਨੂੰ ਫੜਾ ਗਈ ਪੁਲਸ ਪਰ ਨਹੀਂ ਮਿਲੀ ਗੱਡੀ
NEXT STORY