ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸ ਵਿਚ ਕੋਵਿਡ ਸਬੰਧੀ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਸ਼ਾਮਲ ਹੈ, ਤਾਂ ਕਿ ਇਸ ਦੇ ਪ੍ਰਸਾਰ ਤੇ ਲਗਾਮ ਲਾਈ ਸਕੇ। ਇਸ ਦੇ ਨਾਲ ਹੀ ਨਾਈਟ ਕਰਫਿਊ ਅਤੇ ਸ਼ਨੀਵਾਰ-ਐਤਵਾਰ ਨੂੰ ਲਾਏ ਜਾਣ ਵਾਲੇ ਕਰਫਿਊ ਜ਼ਿਆਦਾ ਅਸਰ ਨਹੀਂ ਹੈ, ਸਗੋਂ ਵੈਕਸੀਨੇਸ਼ਨ ਤੋਂ ਹੀ ਦੂਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ।
ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਡਾ ਉਨ੍ਹਾਂ ਲੋਕਾਂ ਤੇ ਜ਼ਿਆਦਾ ਧਿਆਨ ਹੈ, ਜੋ ਉਚ ਜ਼ੋਖਮ ਵਾਲੇ ਉਮਰ ਵਰਗ ਵਿਚ ਹਨ ਅਤੇ ਜੋ ਮਹਾਮਾਰੀ ਖਿਲਾਫ਼ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 5.31 ਕਰੋੜ ਟੀਕੇ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਸਰਕਾਰ ਹੁਣ 45 ਸਾਲ ਤੱਕ ਦੇ ਲੋਕਾਂ ਨੂੰ ਵੀ ਟੀਕਾ ਲਗਵਾਉਣ ਵਾਲਿਆਂ ਦੀ ਸ਼੍ਰੇਣੀ ਵਿਚ ਲੈ ਕੇ ਆਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਰਫ਼ਤਾਰ ਵੱਧਣ ਜਾ ਰਹੀ ਹੈ। ਉਮੀਦ ਦੀ ਕਿਰਨ ਇਹ ਹੈ ਕਿ ਅਸੀਂ ਮਹਾਮਾਰੀ ਦੀ ਵਜ੍ਹਾ ਤੋਂ ਪੈਦਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਬਿਹਤਰ ਤਿਆਰ ਹਾਂ।
ਮੋਦੀ ਦੀ ਵੱਧਦੀ ਦਾੜ੍ਹੀ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਦੇ ਉਲਟ : ਮਮਤਾ
NEXT STORY