ਦਾਸਪੁਰ/ਦੇਬਰਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੱਧਦੀ ਦਾੜ੍ਹੀ ਦੇਸ਼ ਦੀ ਅਰਥਵਿਵਸਥਾ ਦੇ ਜੋ ਹਾਲਾਤ, ਉਸ ਦੇ ਉਲਟ ਹੈ। ਪੱਛਮੀ ਮੇਦਿਨੀਪੁਰ ਜ਼ਿਲ੍ਹੇ ’ਚ ਵੱਖ-ਵੱਖ ਚੋਣ ਰੈਲੀਆਂ ’ਚ ਬੋਲਦਿਆਂ ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਧੋਖੇਬਾਜ਼ ਪਾਰਟੀ ਹੈ। ਪੂਰਬੀ ਮੇਦਿਨੀ ਜ਼ਿਲ੍ਹੇ ਦੀ ਨੰਦੀਗ੍ਰਾਮ ਸੀਟ ਤੋਂ ਚੋਣ ਲੜ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਨੇ ਕਿਹਾ ਕਿ ਉਹ ਇਸ ਵਿਧਾਨ ਸਭਾ ਸੀਟ 'ਤੇ ਇਕ ਅਪ੍ਰੈਲ ਨੂੰ ਵੋਟਿੰਗ ਸੰਪੰਨ ਹੋਣ ਤੱਕ ਇੱਥੇ ਰਹੇਗੀ, ਕਿਉਂਕਿ ਅਜਿਹਾ ਖ਼ਦਸ਼ਾ ਹੈ ਭਾਜਪਾ ਦੀ ਹੋਰਨਾਂ ਸੂਬਿਆਂ ਤੋਂ ਲਿਆਂਦੇ ਗਏ ਗੁੰਡਿਆਂ ਦੇ ਦਮ ’ਤੇ ਵੋਟਾਂ ਲੁੱਟਣਾ ਦੀ ਯੋਜਨਾ ਹੈ।''
ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ, ਮੁਖਤਾਰ ਅੰਸਾਰੀ ਨੂੰ 2 ਹਫ਼ਤਿਆਂ ਅੰਦਰ UP ਜੇਲ੍ਹ ਸ਼ਿਫਟ ਕਰਨ ਦਾ ਦਿੱਤਾ ਆਦੇਸ਼
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਬੇਹੱਦ ਵਿਗੜੀ ਪਈ ਹੈ। ਇੱਥੇ ਕੋਈ ਉਦਯੋਗਿਕ ਪ੍ਰਗਤੀ ਨਹੀਂ ਹੋ ਰਹੀ। ਨਰਿੰਦਰ ਮੋਦੀ ਜੀ ਦੀ ਦਾੜ੍ਹੀ ਤੋਂ ਬਿਨਾਂ ਹੋਰ ਕਿਸੇ ਚੀਜ਼ ’ਚ ਵਾਧਾ ਨਹੀਂ ਹੋਇਆ। ਮੋਦੀ ਕਦੇ ਰਵਿੰਦਰ ਨਾਥ ਟੈਗੋਰ ਤਾਂ ਕਦੇ ਮਹਾਤਮਾ ਗਾਂਧੀ ਦੇ ਪਹਿਰਾਵੇ ’ਚ ਨਜ਼ਰ ਆਉਂਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਪੂਰੇ ਦੇਸ਼ ਨੂੰ ਵੇਚ ਦਿੱਤਾ ਜਾਵੇਗਾ ਅਤੇ ਇਸ ਦਾ ਨਾਮਕਰਨ ਮੋਦੀ ਦੇ ਨਾਂ ’ਤੇ ਹੋਵੇਗਾ। ਭਾਜਪਾ ਦੇਸ਼ 'ਚ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।'' ਉਨ੍ਹਾਂ ਕਿਹਾ,''ਅਸੀਂ ਵਿਰੋਧੀ ਦਲ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਰੁਝੇ ਹਾਂ ਅਤੇ ਅਜਿਹੇ 'ਚ ਭਾਜਪਾ ਸਰਕਾਰ ਉੱਪ ਰਾਜਪਾਲ ਨੂੰ ਵੱਧ ਸ਼ਕਤੀ ਦੇ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੀਆਂ ਸੰਵਿਧਾਨਕ ਸ਼ਕਤੀਆਂ 'ਚ ਘੁਸਪੈਠ ਕਰਨ ਲਈ ਕਾਨੂੰਨ ਪਾਸ ਕਰ ਰਹੀ ਹੈ। ਇਹ ਸ਼ਰਮਨਾਕ ਹੈ।''
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਚੋਣਾਵੀ ਬਾਂਡ ਦੀ ਵਿਕਰੀ 'ਤੇ ਰੋਕ ਲਗਾਉਣ ਤੋਂ ਇਨਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
‘ਮੋਦੀ ਸਰਕਾਰ ਹੌਲੀ-ਹੌਲੀ ਬਾਜ਼ਾਰ ਤੋਂ ਵਾਪਸ ਲੈ ਰਹੀ 2000 ਰੁਪਏ ਦੇ ਨੋਟ’
NEXT STORY