ਵੈੱਬ ਡੈਸਕ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ ਮੁਲਜ਼ਮ ਡਾ. ਸ਼ਾਹੀਨ ਸ਼ਾਹਿਦ ਦੀ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕਦੇ ਇੱਕ ਸ਼ਾਂਤ, ਪੜ੍ਹੀ-ਲਿਖੀ ਔਰਤ ਜਿਸਦੀ ਵਿਗਿਆਨ 'ਚ ਡੂੰਘੀ ਦਿਲਚਸਪੀ ਸੀ, ਉਹ ਹੁਣ ਅੱਤਵਾਦੀ ਮਾਮਲਿਆਂ 'ਚ ਦੋਸ਼ੀ ਵਜੋਂ ਉਭਰੀ ਹੈ। ਉਸ ਦੇ ਅਚਾਨਕ ਰਸਤਾ ਬਦਲਣ ਦੀ ਕਹਾਣੀ ਉਸਦੇ ਸਾਬਕਾ ਪਤੀ ਡਾ. ਜ਼ਫਰ ਹਯਾਤ ਦੇ ਬਿਆਨਾਂ ਤੋਂ ਝਲਕਦੀ ਹੈ।
ਵਿਆਹ ਤੇ ਜ਼ਿੱਦ ਦੀ ਸ਼ੁਰੂਆਤ
ਡਾ. ਸ਼ਾਹੀਨ ਤੇ ਡਾ. ਜ਼ਫਰ ਹਯਾਤ ਦਾ ਵਿਆਹ 2003 'ਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਹਯਾਤ ਕਹਿੰਦਾ ਹੈ ਕਿ ਸ਼ੁਰੂਆਤੀ ਸਾਲ ਆਮ ਅਤੇ ਚੰਗੇ ਸਨ, ਪਰ ਹੌਲੀ-ਹੌਲੀ ਸ਼ਾਹੀਨ ਦੀ ਜ਼ਿੱਦ ਅਤੇ ਵਿਦੇਸ਼ ਜਾਣ ਦੀ ਇੱਛਾ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਤਣਾਅਪੂਰਨ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਅਕਸਰ ਜ਼ੋਰ ਦਿੰਦੀ ਸੀ ਕਿ ਉਹ ਆਸਟ੍ਰੇਲੀਆ ਜਾਂ ਯੂਰਪ ਵਿੱਚ ਸੈਟਲ ਹੋ ਜਾਣ, ਜਦੋਂ ਕਿ ਹਯਾਤ ਭਾਰਤ 'ਚ ਰਹਿਣਾ ਚਾਹੁੰਦਾ ਸੀ।
ਅਚਾਨਕ ਦੂਰੀ
ਡਾ. ਹਯਾਤ ਨੇ ਕਿਹਾ ਕਿ ਉਨ੍ਹਾਂ ਦਾ 2015 'ਚ ਤਲਾਕ ਹੋ ਗਿਆ ਸੀ ਤੇ ਉਸ ਤੋਂ ਬਾਅਦ, ਸ਼ਾਹੀਨ ਦਾ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਹਯਾਤ ਨੇ ਕਿਹਾ, "ਜਦੋਂ ਉਹ ਚਲੀ ਗਈ, ਸਾਡੇ ਬੱਚੇ ਬਹੁਤ ਛੋਟੇ ਸਨ। ਵੱਡਾ ਬੱਚਾ ਸੱਤ ਸਾਲ ਦਾ ਸੀ ਅਤੇ ਛੋਟਾ ਚਾਰ ਸਾਲ ਦਾ। ਮੈਂ ਉਨ੍ਹਾਂ ਨੂੰ ਪਾਲਿਆ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ।"
ਉਸਦੇ ਸਾਬਕਾ ਪਤੀ ਦੇ ਸਵਾਲ
ਡਾ. ਹਯਾਤ ਅਜੇ ਵੀ ਉਲਝਣ ਵਿੱਚ ਹੈ ਕਿ ਇੱਕ ਸ਼ਾਂਤ, ਪੜ੍ਹੀ-ਲਿਖੀ ਅਤੇ ਵਿਗਿਆਨ-ਪ੍ਰੇਮੀ ਔਰਤ ਅਚਾਨਕ ਕੱਟੜਪੰਥੀ ਵੱਲ ਕਿਵੇਂ ਮੁੜ ਗਈ। ਸਾਡੇ ਸਮੇਂ 'ਚ, ਉਸਨੇ ਕਦੇ ਵੀ ਧਰਮ ਜਾਂ ਰਾਜਨੀਤੀ 'ਤੇ ਬਹਿਸ ਨਹੀਂ ਕੀਤੀ। ਮੈਨੂੰ ਨਹੀਂ ਪਤਾ ਕਿ ਉਸਨੇ ਇਹ ਰਸਤਾ ਕਿਉਂ ਜਾਂ ਕਿਵੇਂ ਅਪਣਾਇਆ।
ਬੱਚਿਆਂ ਦੇ ਲਈ ਖਾਮੋਸ਼ੀ
ਡਾ. ਹਯਾਤ ਨੇ ਇਹ ਵੀ ਖੁਲਾਸਾ ਕੀਤਾ ਕਿ ਬੱਚਿਆਂ ਨੂੰ ਅਜੇ ਤੱਕ ਉਨ੍ਹਾਂ ਦੀ ਮਾਂ ਦੀ ਗ੍ਰਿਫਤਾਰੀ ਬਾਰੇ ਸੂਚਿਤ ਨਹੀਂ ਦੱਸਿਆ ਗਿਆ। ਹਯਾਤ ਨੇ ਕਿਹਾ "ਮੈਂ ਚਾਹੁੰਦਾ ਹਾਂ ਕਿ ਉਹ ਹੌਲੀ-ਹੌਲੀ ਤੇ ਸਹੀ ਢੰਗ ਨਾਲ ਸਮਝਣ। ਇਹ ਉਨ੍ਹਾਂ ਲਈ ਇੱਕ ਵੱਡਾ ਝਟਕਾ ਹੋਵੇਗਾ।"
ਗ੍ਰਿਫਤਾਰੀ ਤੇ ਸ਼ੱਕੀ ਕੁਨੈਕਸ਼ਨ
ਡਾ. ਸ਼ਾਹੀਨ ਨੂੰ 10 ਨਵੰਬਰ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਹ ਪੁਲਵਾਮਾ ਅਤੇ ਫਰੀਦਾਬਾਦ ਵਿੱਚ ਸਰਗਰਮ ਇੱਕ ਅੱਤਵਾਦੀ ਮਾਡਿਊਲ ਦਾ ਹਿੱਸਾ ਸੀ। ਉਸੇ ਦਿਨ, ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਇੱਕ ਧਮਾਕਾ ਹੋਇਆ, ਜਿਸਦੀ ਜਾਂਚ ਜਾਰੀ ਹੈ।
Toll Plaza ਨਿਯਮਾਂ 'ਚ ਵੱਡਾ ਬਦਲਾਅ, 15 ਨਵੰਬਰ ਇਨ੍ਹਾਂ ਵਾਹਨ ਮਾਲਕਾਂ ਨੂੰ ਦੇਣਾ ਪਵੇਗਾ ਦੁੱਗਣਾ ਟੈਕਸ
NEXT STORY