ਨਵੀਂ ਦਿੱਲੀ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਸੋਮਵਾਰ ਨੂੰ ਓਡਿਸ਼ਾ ਤੱਟ ਕੋਲ ਡਾ. ਅਬਦੁਲ ਕਲਾਮ ਟਾਪੂ ਤੋਂ ਮਨੁੱਖ ਰਹਿਤ ਸਕ੍ਰੈਮਜੇਟ ਦੇ ਹਾਈਪਰਸੋਨਿਕ ਸਪੀਡ ਫਲਾਈਟ ਦਾ ਸਫਲ ਪ੍ਰੀਖਿਣ ਕੀਤਾ। ਹਾਈਪਰਸੋਨਿਕ ਕਰੂਜ ਮਿਜ਼ਾਈਲ ਪ੍ਰਣਾਲੀ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਅੱਜ ਦਾ ਪ੍ਰੀਖਣ ਇੱਕ ਵੱਡਾ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਵਿਗਿਆਨੀਆਂ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।
ਪੀ.ਐੱਮ. ਮੋਦੀ ਨੇ ਟਵੀਟ ਕੀਤਾ, ਅੱਜ ਹਾਈਪਰਸੋਨਿਕ ਟੈਸਟ ਡਿਮਾਂਸਟ੍ਰੇਸ਼ਨ ਵਹੀਕਲ ਦੀ ਸਫਲ ਉਡ਼ਾਣ ਲਈ ਡੀ.ਆਰ.ਡੀ.ਓ. ਨੂੰ ਸ਼ੁੱਭਕਾਮਨਾਵਾਂ। ਸਾਡੇ ਵਿਗਿਆਨੀਆਂ ਨੇ ਸਕ੍ਰੈਮਜੇਟ ਇੰਜਣ ਵਿਕਸਿਤ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਇਸ ਦੀ ਰਫ਼ਤਾਰ ਆਵਾਜ਼ ਦੀ ਰਫ਼ਤਾਰ ਨਾਲੋਂ 6 ਗੁਣਾ ਜ਼ਿਆਦਾ ਹੋਵੇਗੀ। ਅੱਜ ਬਹੁਤ ਘੱਟ ਦੇਸ਼ਾਂ ਕੋਲ ਅਜਿਹੀ ਸਮਰੱਥਾ ਹੈ।
ਬੈਂਗਲੁਰੂ 'ਚ 27 ਸਾਲਾ ਮਹਿਲਾ ਨੂੰ ਕੁਝ ਮਹੀਨੇ ਬਾਅਦ ਫਿਰ ਤੋਂ ਹੋਇਆ ਕੋਰੋਨਾ
NEXT STORY