ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸੁਖੋਈ-30 ਲੜਾਕੂ ਜਹਾਜ਼ ਤੋਂ ਲੰਬੀ ਦੂਰੀ ਦੇ ਗਲਾਈਡ ਬੰਬ ‘ਗੌਰਵ’ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਇਹ ਪ੍ਰੀਖਣ ਲੱਗਭਗ 100 ਕਿਲੋਮੀਟਰ ਦੀ ਰੇਂਜ ਵਿਚ ਪੂਰੀ ਸਟੀਕਤਾ ਨਾਲ ਕੀਤਾ ਗਿਆ। ‘ਗੌਰਵ’ 1,000 ਕਿਲੋਗ੍ਰਾਮ ਸ਼੍ਰੇਣੀ ਦਾ ਗਲਾਈਡ ਬੰਬ ਹੈ, ਜਿਸਨੂੰ ਰਿਸਰਚ ਸੈਂਟਰ ਇਮਾਰਤ, ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਐਸਟੇਬਲਿਸ਼ਮੈਂਟ ਅਤੇ ਇੰਟੈਗ੍ਰੇਟਿਡ ਟੈਸਟ ਰੇਂਜ, ਚਾਂਦੀਪੁਰ ਵੱਲੋਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 'ਗੌਰਵ' ਦੇ ਸਫ਼ਲ ਵਿਕਾਸ ਪ੍ਰੀਖਣਾਂ ਲਈ ਡੀਆਰਡੀਓ, ਭਾਰਤੀ ਹਵਾਈ ਫ਼ੌਜ ਅਤੇ ਸੰਬੰਧਤ ਉਦਯੋਗ ਹਿੱਸੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੰਬੀ ਦੂਰੀ ਦੇ ਗਲਾਈਡ ਬੰਬ ਦੇ ਵਿਕਾਸ ਨਾਲ ਹਥਿਆਰਬੰਦ ਫ਼ੋਰਸਾਂ ਦੀਆਂ ਸਮਰੱਥਾਵਾਂ 'ਚ ਕਾਫ਼ੀ ਵਾਧਾ ਹੋਵੇਗਾ। ਮੰਤਰਾਲਾ ਨੇ ਕਿਹਾ,''ਡੀਆਰਡੀਓ ਨੇ 8 ਤੋਂ 10 ਅਪ੍ਰੈਲ ਦਰਮਿਆਨ ਸੁਖੋਈ-30 ਐੱਮਕੇਆਈ ਜਹਾਜ਼ ਰਾਹੀਂ ਲੰਬੀ ਦੂਰੀ ਦੇ ਗਲਾਈਡ ਬੰਬ (ਐੱਲਆਰਜੀਬੀ) 'ਗੌਰਵ' ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ।'' ਮੰਤਰਾਲਾ ਨੇ ਕਿਹਾ,''ਇਨ੍ਹਾਂ ਪ੍ਰੀਖਣਾਂ ਨਾਲ ਬੰਬ ਨੂੰ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਕਰਨ ਦਾ ਮਾਰਗ ਪੱਕਾ ਹੋਇਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ਗਾਰ ਨਾਲ ਜੁੜੀ ਹੌਸਲਾ-ਵਧਾਊ ਯੋਜਨਾ ’ਤੇ ਰਾਹੁਲ ਬੋਲੇ- 'ਕੀ ਇਹ ਇਕ ਹੋਰ ਜੁਮਲਾ ਹੈ?'
NEXT STORY