ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਸ਼੍ਰੀਨਗਰ ’ਚ ਡੀ.ਆਰ.ਡੀ.ਓ. ਦੁਆਰਾ ਬਣਾਏ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ। ਡਿਫੈਂਸ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਨੇ ਖੋਨਮੋਹ ’ਚ ਆਈ.ਸੀ.ਯੂ. ਦੀ ਸੁਵਿਧਾ ਵਾਲਾ 500 ਬਿਸਤਿਆਂ ਦਾ ਹਸਪਤਾਲ ਬਣਵਾਇਆ ਹੈ ਤਾਂ ਜੋ ਮੌਜੂਦਾ ਹਸਪਤਾਲਾਂ ’ਤੇ ਕੋਵਿਡ-19 ਮਰੀਜ਼ਾਂ ਦਾ ਭਾਰ ਘੱਟ ਹੋ ਸਕੇ।
ਜਾਣਕਾਰੀ ਮੁਤਾਬਕ, ਇਹ ਹਸਪਤਾਲ ਅਸਥਾਈ ਤੌਰ ’ਤੇ ਬਣਾਇਆ ਗਿਆ ਹੈ ਅਤੇ ਇਸ ਨੂੰ 17 ਦਿਨਾਂ ’ਚ ਤਿਆਰ ਕੀਤਾ ਗਿਆ ਹੈ। ਇਸ ਵਿਚ 125 ਆਈ.ਸੀ.ਯੂ. ਬੈੱਡ ਅਤੇ 375 ਹੋਰ ਬੈੱਡ ਹਨ ਜਿਨ੍ਹਾਂ ’ਚ ਆਕਸੀਜਨ ਦੀ ਸੁਵਿਧਾ ਵੀ ਹੈ। ਡਾ. ਅਨਿਲ ਖੁਰਾਨਾ ਮੁਤਾਬਕ, ਉਨ੍ਹਾਂ ਕੋਲ 60 ਟਨ ਵਾਧੂ ਆਕਸੀਜਨ ਵੀ ਹੈ ਤਾਂ ਜੋ ਕਿਸੇ ਵੀ ਮੁਸ਼ਕਲ ਘੜੀ ’ਚ ਉਸ ਦੀ ਵਰਤੋਂ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ’ਚ ਫਾਰਮੈਸੀ ਅਤੇ ਐਕਸਰੇ ਦੀ ਸੁਵਿਧਾ ਦੇ ਨਾਲ ਹੀ 150 ਤੋਂ 160 ਲੋਕਾਂ ਦੇ ਰਹਿਣ ਦਾ ਪ੍ਰਬੰਧ ਵੀ ਹੈ। ਇਸ ਦੇ ਨਾਲ ਹੀ ਲਾਗ ਦੇ ਗੰਭੀਰ ਮਰੀਜ਼ਾਂ ਲਈ ਰੋਬੋਟਿਕ ਟਰਾਲੀ ਦਾ ਪ੍ਰਬੰਧ ਵੀ ਹੈ ਤਾਂ ਜੋ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਲਾਗ ਤੋਂ ਬਚਾਇਆ ਜਾ ਸਕੇ। ਸਿਰਫ਼ ਇਹ ਹੀ ਨਹੀਂ ਸਗੋਂ ਮਰੀਜ਼ ਆਪਣੇ ਪਰਿਵਾਰਾਂ ਨਾਲ ਸੰਪਰਕ ’ਚ ਰਹਿ ਸਕਣ, ਇਸ ਲਈ ਉਨ੍ਹਾਂ ਨੂੰ ਇਕ ਟੈਬ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਵਿਡ ਹਸਪਤਾਲ ਪੂਰੀ ਤਰ੍ਹਾਂ ਸੀ.ਸੀ.ਟੀ.ਵੀ. ਦੀ ਨਿਗਰਾਨੀ ’ਚ ਰਹੇਗਾ ਅਤੇ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਹੋਣਗੇ। ਇਸ ਨਾਲ ਕਸ਼ਮੀਰ ਦੇ ਸ਼੍ਰੀਨਗਰ, ਪੁਲਵਾਮਾ ਅਤੇ ਅਨੰਤਨਾਗ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਦਿਨ-ਦਿਹਾੜੇ ਬੈਂਕ ’ਚ ਲੁੱਟ, ਬੋਰਿਆਂ ’ਚ ਭਰ ਕੇ 1.19 ਕਰੋੜ ਲੈ ਕੇ ਫਰਾਰ ਹੋਏ ਲੁਟੇਰੇ
NEXT STORY