ਸੰਗਰਾਹ — ਹਿਮਾਚਲ ਪ੍ਰਦੇਸ਼ ਦੇ ਸੰਗਰਾਹ ਉਪਮੰਡਲ ਅਧੀਨ ਪੈਂਦੇ ਪਿੰਡ ਕਲਾਥ ਨੇੜੇ ਇਕ ਦਰਦਨਾਕ ਹਾਦਸੇ 'ਚ ਔਰਤ ਸਾਇਨਾ ਦੇਵੀ (68) ਦੀ ਮੌਤ ਹੋ ਗਈ। ਔਰਤ ਸ਼ਿਲਾਈ ਉਪ ਮੰਡਲ ਦੇ ਪਿੰਡ ਪੰਜੌਂਦ ਦੀ ਰਹਿਣ ਵਾਲੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨਾਹਨ ਮੈਡੀਕਲ ਕਾਲਜ ਲੈ ਜਾ ਰਹੇ ਸਨ।
ਸਥਾਨਕ ਲੋਕਾਂ ਮੁਤਾਬਕ ਸਾਇਨਾ ਦੇਵੀ ਆਪਣੇ ਘਰ 'ਚ ਡਿੱਗ ਕੇ ਜ਼ਖਮੀ ਹੋ ਗਈ ਸੀ। ਪਰਿਵਾਰਕ ਮੈਂਬਰ ਉਸ ਨੂੰ ਚੈੱਕਅਪ ਲਈ ਹਸਪਤਾਲ ਲੈ ਕੇ ਜਾ ਰਹੇ ਸਨ। ਰਸਤੇ 'ਚ ਪਰਿਵਾਰਕ ਮੈਂਬਰ ਖਾਣਾ ਖਾਣ ਲਈ ਇਕ ਢਾਬੇ 'ਤੇ ਰੁਕੇ ਅਤੇ ਔਰਤ ਕਾਰ 'ਚ ਹੀ ਬੈਠੀ ਰਹੀ। ਇਸ ਦੌਰਾਨ ਕਾਰ 'ਚ ਹੈਂਡ ਬ੍ਰੇਕ ਨਾ ਲੱਗਣ ਕਾਰਨ ਇਹ ਢਲਾਨ ਤੋਂ ਉਤਰ ਕੇ ਡੂੰਘੀ ਖੱਡ 'ਚ ਜਾ ਡਿੱਗੀ। ਡੀ.ਐਸ.ਪੀ. ਸੰਘਰਾ ਮੁਕੇਸ਼ ਡਡਵਾਲ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਹੈਂਡ ਬ੍ਰੇਕ ਨਾ ਲਗਾਉਣਾ ਹਾਦਸੇ ਦਾ ਮੁੱਖ ਕਾਰਨ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਸਾਇਨਾ ਦੇਵੀ ਦਾ ਬੇਟਾ ਸ਼ਿਮਲਾ 'ਚ ਟੈਕਸੀ ਡਰਾਈਵਰ ਹੈ ਅਤੇ ਇਨ੍ਹੀਂ ਦਿਨੀਂ ਘਰ 'ਚ ਸੀ। ਇਹ ਹਾਦਸਾ ਪਰਿਵਾਰ ਲਈ ਗਹਿਰੇ ਸਦਮੇ ਦਾ ਕਾਰਨ ਬਣ ਗਿਆ ਹੈ। ਐਸ.ਡੀ.ਐਮ. ਸੰਗਰਾਹ ਸੁਨੀਲ ਕਯਾਥ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ 25,000 ਰੁਪਏ ਦੀ ਫੌਰੀ ਰਾਹਤ ਰਾਸ਼ੀ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਮੋਦੀ ਫਿਰ ਵਿਦੇਸ਼ ਗਏ ਪਰ ਮਣੀਪੁਰ ਜਾਣ ਤੋਂ ਕਿਉਂ ਕਰ ਰਹੇ ਹਨ ਇਨਕਾਰ : ਕਾਂਗਰਸ
NEXT STORY