ਨੈਸ਼ਨਲ ਡੈਸਕ- ਮੱਧ ਪ੍ਰਦੇਸ਼ 'ਚ ਇਕ ਚੱਲਦੀ ਬੱਸ 'ਚ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਨਾਲ ਕਈ ਲੋਕਾਂ ਦੀ ਜਾਨ ਖ਼ਤਰੇ 'ਚ ਪੈ ਗਈ। ਦਰਅਸਲ ਜਬਲਪੁਰ 'ਚ 50 ਯਾਤਰੀਆਂ ਨੂੰ ਲੈ ਕੇ ਜਾਰੀ ਮੈਟਰੋ ਬੱਸ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬੱਸ ਵੀ ਬੇਕਾਬੂ ਹੋ ਗਈ ਅਤੇ ਅਜਿਹੇ 'ਚ ਬੱਸ 6 ਯਾਤਰੀਆਂ ਨੂੰ ਕੁਚਲ ਕੇ ਚੱਲੀ ਗਈ। ਇਸ ਪੂਰੇ ਘਟਨਾਕ੍ਰਮ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਜਿਸ 'ਚ ਦਿੱਸ ਰਿਹਾ ਹੈ ਕਿ ਬੱਸ ਦਮੋਹ ਨਾਕਾ ਖੇਤਰ 'ਚ ਟਰੈਫਿਕ ਸਿਗਨਲ 'ਤੇ ਖੜ੍ਹੇ ਯਾਤਰੀਆਂ ਨੂੰ ਕੁਚਲਦੀ ਹੋ ਅੱਗੇ ਚੱਲੀ ਗਈ। ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਉੱਥੇ ਹੀ ਪੁਲਸ ਨੇ ਦੱਸਿਆ ਕਿ ਬੱਸ ਆਧਾਰਤਾਲ ਤੋਂ ਰਾਨੀਤਾਲ ਲਈ ਨਿਕਲੀ ਸੀ ਪਰ ਜਿਵੇਂ ਹੀ ਬੱਸ ਦਮੋਹ ਨਾਕਾ ਨੇੜੇ ਪਹੁੰਚੀ ਤਾਂ ਡਰਾਈਵ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਇਹ ਦਰਦਨਾਕ ਹਾਦਸਾ ਹੋ ਗਿਆ। ਪੁਲਸ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਦੇ ਹੀ ਜਿਵੇਂ ਹੀ ਅਸੀਂ ਉੱਥੇ ਪਹੁੰਚੇ ਡਰਾਈਵਰ ਮ੍ਰਿਤਕ ਹਾਲਤ 'ਚ ਮਿਲਿਆ। ਇਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁਲਾੜ ਤੋਂ ਅਜਿਹਾ ਦਿੱਸਦਾ ਹੈ ਗੁਜਰਾਤ, PM ਮੋਦੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
NEXT STORY