ਨਵੀਂ ਦਿੱਲੀ (ਭਾਸ਼ਾ) - ਮੰਗਲਵਾਰ ਦੇਰ ਰਾਤ ਅਦਨ ਦੀ ਖਾੜੀ ’ਚ ਇਕ ਹੋਰ ਜਹਾਜ਼ ’ਤੇ ਡਰੋਨ ਨਾਲ ਹਮਲਾ ਹੋਇਆ। ਜੇਨਕੋ ਪਿਕਾਰਡੀ ਨਾਂ ਦੇ ਇਸ ਜਹਾਜ਼ ’ਤੇ ਮਾਰਸ਼ਲ ਆਈਲੈਂਡ ਦਾ ਝੰਡਾ ਲੱਗਾ ਹੋਇਆ ਸੀ। ਭਾਰਤੀ ਸਮੁੰਦਰੀ ਫੌਜ ਨੇ ਦੱਸਿਆ ਕਿ ਹਮਲਾ ਮੰਗਲਵਾਰ ਰਾਤ ਲਗਭਗ 11 ਵੱਜ ਕੇ 11 ਮਿੰਟ ’ਤੇ ਹੋਇਆ।
ਇਹ ਵੀ ਪੜ੍ਹੋ : ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ
ਸਮੁੰਦਰੀ ਫੌਜ ਮੁਤਾਬਕ ਹਮਲੇ ਦੇ ਸਮੇਂ ਜਹਾਜ਼ ਅਦਨ ਦੀ ਖਾੜੀ ’ਚ ਯਮਨ ਦੀ ਅਦਨ ਬੰਦਰਗਾਹ ਤੋਂ ਲਗਭਗ 111 ਕਿਲੋਮੀਟਰ ਦੂਰ ਸੀ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਨੇ ਮਦਦ ਲਈ ਸਿਗਨਲ ਭੇਜਿਆ। ਜਹਾਜ਼ ’ਤੇ ਚਾਲਕ ਦਲ ਦੇ 22 ਮੈਂਬਰ ਸਵਾਰ ਹਨ, ਜਿਨ੍ਹਾਂ ’ਚ 9 ਭਾਰਤੀ ਹਨ। ਹਮਲੇ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ : PM ਮੋਦੀ ਅਤੇ CM ਯੋਗੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪਟੀਸ਼ਨ ਦਾਇਰ, ਜਾਣੋ ਵਜ੍ਹਾ
ਡਰੋਨ ਹਮਲੇ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਸਮੁੰਦਰੀ ਫੌਜ ਨੇ ਜੰਗੀ ਬੇੜਾ ਆਈ. ਐੱਨ. ਐੱਸ. ਵਿਸ਼ਾਖਾਪਟਨਮ ਨੂੰ ਮਦਦ ਲਈ ਰਵਾਨਾ ਕੀਤਾ। ਉਸ ਤੋਂ ਬਾਅਦ ਸਮੁੰਦਰੀ ਫੌਜ ਨੇ ਹਮਲਾਵਰਾਂ ਨੂੰ ਮੂੰਹਤੋੜ ਜਵਾਬ ਦਿੱਤਾ।
ਉੱਥੇ ਹੀ, ਰਾਤ ਲਗਭਗ 12.30 ਵਜੇ ਨੇਵੀ ਦੇ ਜੰਗੀ ਬੇੜੇ ਨੇ ਉਥੇ ਪਹੁੰਚ ਕੇ ਹਮਲੇ ਦਾ ਜਾਇਜ਼ਾ ਲਿਆ। ਹਮਲੇ ਕਾਰਨ ਲੱਗੀ ਅੱਗ ਨਾਲ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਨਲਾਈਨ ਗੇਮ ਦੇ ਚੱਕਰ 'ਚ ਦੋਸਤਾਂ ਨੇ ਕੀਤਾ ਦੋਸਤ ਦਾ ਕਤਲ, ਮੋਟਰਸਾਈਕਲਾਂ 'ਚੋਂ ਪੈਟਰੋਲ ਕੱਢ ਕੇ ਸਾੜੀ ਲਾਸ਼
NEXT STORY