ਜਲੰਧਰ (ਚੋਪੜਾ)- ਜ਼ਿਲ੍ਹੇ ਵਿਚ ਨਗਰ ਨਿਗਮ ਦੇ 85 ਵਾਰਡਾਂ ਦੇ ਇਲਾਵਾ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅੱਜ ਇੱਕਾ-ਦੁੱਕਾ ਘਟਨਾਵਾਂ ਦੇ ਇਲਾਵਾ ਸ਼ਾਂਤੀਪੂਰਵਕ ਮੁਕੰਮਲ ਹੋ ਗਈਆਂ। ਇਨ੍ਹਾਂ ਚੋਣਾਂ ਨੂੰ ਲੈ ਕੇ ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਲਈ ਜ਼ਿਲੇ ਵਿਚ ਕੁੱਲ 729 ਪੋਲਿੰਗ ਬੂਥ ਸਥਾਪਤ ਕੀਤੇ ਗਏ। ਨਗਰ ਨਿਗਮ ਦੇ 85 ਵਾਰਡਾਂ ਲਈ 677 ਪੋਲਿੰਗ ਬੂਥ ਬਣਾਏ ਗਏ ਸਨ। ਵੋਟਿੰਗ ਨੂੰ ਲੈ ਕੇ ਜ਼ਿਲੇ ਦੇ ਵੋਟਰਾਂ ਵਿਚ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ।
ਸਵੇਰੇ ਕੜਾਕੇ ਦੀ ਠੰਢ ਦੌਰਾਨ ਬੇਹੱਦ ਘੱਟ ਗਿਣਤੀ ਵਿਚ ਲੋਕ ਵੋਟ ਪਾਉਣ ਲਈ ਘਰਾਂ ਵਿਚੋਂ ਨਿਕਲੇ, ਜਿਸ ਕਾਰਨ ਸਵੇਰੇ 9.30 ਵਜੇ ਤਕ ਸਿਰਫ 5.50 ਫੀਸਦੀ ਵੋਟਿੰਗ ਹੀ ਹੋ ਸਕੀ, ਜਦੋਂ ਕਿ 11 ਵਜੇ ਤਕ 18.13 ਫੀਸਦੀ ਵੋਟਾਂ ਹੀ ਪਈਆਂ।
ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ 'ਬਹੁਮਤ'
ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਘੱਟ ਰੁਝਾਨ ਕਾਰਨ ਵੋਟਿੰਗ ਸ਼ੁਰੂ ਹੋਣ ਦੇ 6 ਘੰਟੇ ਬਾਅਦ ਬਾਅਦ ਦੁਪਹਿਰ 1 ਵਜੇ ਤਕ 28.2 ਫੀਸਦੀ ਵੋਟਿੰਗ ਹੀ ਹੋਈ, ਜਦਕਿ 3 ਵਜੇ ਤਕ ਵੋਟਿੰਗ ਫੀਸਦੀ ਸਿਰਫ 42.56 ਫੀਸਦੀ ਦਾ ਅੰਕੜਾ ਹੀ ਛੂਹ ਸਕੀ। ਸ਼ਾਮ 4 ਵਜੇ ਤਕ ਪੋਲਿੰਗ ਦਾ ਤੈਅ ਸਮਾਂ ਹੋਣ ਤਕ ਸਿਰਫ 50.27 ਫੀਸਦੀ ਹੀ ਵੋਟਾਂ ਪਈਆਂ, ਜਦੋਂ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਨੂੰ ਮਿਲਾ ਕੇ ਜ਼ਿਲੇ ਵਿਚ ਕੁੱਲ 54.90 ਫੀਸਦੀ ਵੋਟਿੰਗ ਹੀ ਦਰਜ ਕੀਤੀ ਗਈ।
ਵੋਟਿੰਗ ਦਾ ਸਮਾਂ ਸਮਾਪਤ ਹੋਣ ਦੇ ਤੁਰੰਤ ਬਾਅਦ ਪੋਲਿੰਗ ਬੂਥਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਅਤੇ ਕਾਊਂਟਿੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ। ਨਗਰ ਨਿਗਮ ਦੀਆਂ 85 ਸੀਟਾਂ ਦੇ ਨਤੀਜੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 38 ਸੀਟਾਂ ਹਾਸਲ ਹੋਈਆਂ, ਜਦੋਂ ਕਿ ਕਾਂਗਰਸ ਨੂੰ 25, ਭਾਜਪਾ ਨੂੰ 19, ਬਸਪਾ ਨੂੰ 1 ਅਤੇ 2 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ।
ਵਾਰਡ ਨੰਬਰ 40 ਦੇ ਬੂਥ ਨੰਬਰ 2 ਵਿਚ ਈ.ਵੀ.ਐੱਮ. ਖ਼ਰਾਬ ਹੋਣ ਕਾਰਨ 2 ਘੰਟੇ ਬੰਦ ਰਹੀ ਵੋਟਿੰਗ
ਜਿਉਂ ਹੀ ਵੋਟਿੰਗ ਸ਼ੁਰੂ ਹੋਈ, ਤਿਉਂ ਹੀ ਵਾਰਡ ਨੰਬਰ 40 ਦੇ ਬੂਥ ਨੰਬਰ 2 ਵਿਚ ਈ.ਵੀ.ਐੱਮ. ਖ਼ਰਾਬ ਹੋ ਗਈ। ਨਵੀਂ ਮਸ਼ੀਨ ਨੂੰ ਲਿਆ ਕੇ ਇੰਸਟਾਲ ਕਰਨ ਵਿਚ 2 ਘੰਟੇ ਤੋਂ ਵੀ ਵੱਧ ਸਮਾਂ ਲੱਗ ਗਿਆ, ਜਿਸ ਕਾਰਨ ਵੋਟਿੰਗ ਪੂਰੀ ਤਰ੍ਹਾਂ ਨਾਲ ਬੰਦ ਰਹੀ ਅਤੇ ਵੋਟ ਪਾਉਣ ਲਈ ਸਵੇਰੇ ਹੀ ਪੋਲਿੰਗ ਬੂਥ ’ਤੇ ਪਹੁੰਚੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਭ ਤੋਂ ਰੌਚਕ ਮੁਕਾਬਲਾ
ਨਗਰ ਨਿਗਮ ਚੋਣਾਂ ਵਿਚ ਸਭ ਤੋਂ ਰੌਚਕ ਮੁਕਾਬਲਾ ਵਾਰਡ ਨੰਬਰ 48 ਵਿਚ ਦੇਖਣ ਨੂੰ ਮਿਲਿਆ, ਜਿੱਥੇ ਆਜ਼ਾਦ ਉਮੀਦਵਾਰ ਸ਼ਿਵਨਾਥ ਸ਼ਿੱਬੂ ਆਪਣੇ ਨੇੜਲੇ ਵਿਰੋਧੀ ਅਤੇ ‘ਆਪ’ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਦੇ ਹੱਥੋਂ ਸਿਰਫ ਇਕ ਵੋਟ ਨਾਲ ਹਾਰ ਗਿਆ। ਲਾਡਾ ਦੀ ਇਕ ਵੋਟ ਨਾਲ ਜਿੱਤ ਦਾ ਐਲਾਨ ਹੁੰਦੇ ਹੀ ਸ਼ਿੱਬੂ ਨੇ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਹੋਣ ਦਾ ਦੋਸ਼ ਲਾਉਂਦਿਆਂ ਪੋਲਿੰਗ ਬੂਥ ਦੇ ਸਾਹਮਣੇ ਪ੍ਰਦਰਸ਼ਨ ਵੀ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਨੌਜਵਾਨ ਨਾ ਮੁੜਿਆ ਘਰ, ਫ਼ਿਰ ਜਦੋਂ ਪਤਾ ਲੱਗਿਆ ਤਾਂ...
NEXT STORY