ਨੈਸ਼ਨਲ ਡੈਸਕ - ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ਵਿੱਚ ਮੰਤਰੀਆਂ ਦੇ ਸਹੁੰ ਚੁੱਕਣ ਦੇ ਇੱਕ ਹਫ਼ਤੇ ਬਾਅਦ ਵਿਭਾਗਾਂ ਦੀ ਵੰਡ ਹੋ ਗਈ ਹੈ। ਜਾਣਕਾਰੀ ਮੁਤਾਬਕ ਸੀ.ਐੱ.ਮ ਦੇਵੇਂਦਰ ਫੜਨਵੀਸ ਕੋਲ ਗ੍ਰਹਿ ਮੰਤਰਾਲਾ ਹੋਵੇਗਾ। ਜਦਕਿ ਸ਼ਿਵ ਸੈਨਾ ਮੁਖੀ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਦੇ ਨਾਲ ਹੀ ਵਿੱਤ ਮੰਤਰਾਲਾ ਫਿਰ ਐੱਨ.ਸੀ.ਪੀ. ਪ੍ਰਧਾਨ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਖਾਤੇ 'ਚ ਆ ਗਿਆ ਹੈ।
ਰਾਜ ਮੰਤਰੀ ਮੰਡਲ ਦਾ ਵਿਸਥਾਰ 15 ਦਸੰਬਰ ਨੂੰ
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ 15 ਦਸੰਬਰ ਨੂੰ ਰਾਜ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ। ਇਸ ਦੌਰਾਨ ਮਹਾਯੁਤੀ ਦੀਆਂ ਸੰਘਟਕ ਪਾਰਟੀਆਂ (ਭਾਜਪਾ, ਸ਼ਿਵ ਸੈਨਾ, ਐੱਨ.ਸੀ.ਪੀ.) ਦੇ ਕੁੱਲ 39 ਵਿਧਾਇਕਾਂ ਨੇ ਮੰਤਰੀਆਂ ਅਤੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਜਿਸ ਵਿੱਚ ਭਾਜਪਾ ਦੇ 19 ਵਿਧਾਇਕ ਮੰਤਰੀ ਬਣੇ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਸ਼ਿਵ ਸੈਨਾ ਦੇ ਕੋਟੇ ਵਿੱਚੋਂ 11 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਐੱਨ.ਸੀ.ਪੀ. (ਅਜੀਤ) ਕੋਟੇ ਦੇ ਨੌਂ ਵਿਧਾਇਕ ਮੰਤਰੀ ਬਣੇ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
2 ਸਹੇਲੀਆਂ ਨੇ ਇਕੱਠਿਆਂ ਖਤਮ ਕੀਤੀ ਆਪਣੀ ਜੀਵਨ ਲੀਲਾ, ਹੱਥਾਂ ’ਤੇ ਗੁਦਵਾਏ ਹੋਏ ਸਨ ਇਕ-ਦੂਜੇ ਦੇ ਨਾਂ
NEXT STORY