ਨਵੀਂ ਦਿੱਲੀ- ਸਰਦੀ ਦੇ ਮੌਸਮ ਵਿਚ ਵੀ ਦਿੱਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਇਕ ਵਾਰ ਮੁੜ ਯਮੁਨਾ ਨਦੀ ਦੇ ਵਜ਼ੀਰਾਬਾਦ ਤਲਾਬ ’ਚ ਖਤਰਨਾਕ ਅਮੋਨੀਆ ਪ੍ਰਦੂਸ਼ਣ ਦੀ ਮਾਤਰਾ 5.0 ਪੀ. ਪੀ. ਐੱਮ. ਤੋਂ ਵੱਧ ਹੋਣ ਕਾਰਨ ਵਜ਼ੀਰਾਬਾਦ ਦੇ ਵਾਟਰ ਟ੍ਰੀਟਮੈਂਟ ਪਲਾਂਟ ’ਚ ਪਾਣੀ ਦਾ ਉਤਪਾਦਨ ਲੱਗਭਗ 25-50 ਫੀਸਦੀ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਜਲ ਬੋਰਡ (ਡੀ. ਜੇ. ਬੀ.) ਨੇ ਕਿਹਾ ਹੈ ਕਿ ਅਮੋਨੀਆ ਪ੍ਰਦੂਸ਼ਣ ਦੇ ਹਟਣ ਤਕ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਘੱਟ ਦਬਾਅ ’ਤੇ ਰਹੇਗੀ।
ਡੀ. ਜੇ. ਬੀ. ਮੁਤਾਬਕ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿਚ ਮਜਨੂੰ ਕਾ ਟੀਲਾ, ਆਈ. ਐੱਸ. ਬੀ. ਟੀ., ਜੀ. ਪੀ. ਓ., ਐੱਨ. ਡੀ. ਐੱਮ. ਸੀ. ਖੇਤਰ, ਆਈ. ਟੀ. ਓ, ਹੰਸ ਭਵਨ, ਐੱਲ. ਐੱਨ. ਜੇ. ਪੀ. ਹਸਪਤਾਲ, ਡਿਫੈਂਸ ਕਾਲੋਨੀ, ਸੀ. ਜੀ. ਓ. ਕੰਪਲੈਕਸ, ਰਾਜਘਾਟ, ਡਬਲਯੂ. ਐੱਚ. ਓ., ਆਈ. ਪੀ. ਐਮਰਜੈਂਸੀ, ਰਾਮਲੀਲਾ ਗਰਾਊਂਡ, ਦਿੱਲੀ ਗੇਟ, ਸੁਭਾਸ਼ ਪਾਰਕ, ਗੁਲਾਬੀ ਬਾਗ, ਤਿਮਾਰਪੁਰ, ਐੱਸ. ਐੱਫ. ਐੱਸ. ਫਲੈਟਸ, ਪੰਜਾਬੀ ਬਾਗ, ਆਜ਼ਾਦਪੁਰ, ਸ਼ਾਲੀਮਾਰ ਬਾਗ, ਵਜ਼ੀਰਪੁਰ, ਲਾਰੈਂਸ ਰੋਡ, ਮਾਡਲ ਟਾਊਨ, ਜਹਾਂਗੀਰਪੁਰੀ, ਮੂਲਚੰਦ, ਸਾਊਥ ਐਕਸਟੈਂਸ਼ਨ, ਗ੍ਰੇਟਰ ਕੈਲਾਸ਼, ਬੁਰਾੜੀ ਤੇ ਆਸ-ਪਾਸ ਦੇ ਖੇਤਰ, ਕੰਟੋਨਮੈਂਟ ਖੇਤਰ, ਸਾਊਥ ਦਿੱਲੀ ਦੇ ਕੁਝ ਹਿੱਸੇ ਅਤੇ ਹੋਰ ਖੇਤਰ ਜੋ ਵਜ਼ੀਰਾਬਾਦ ਡਬਲਯੂ. ਟੀ. ਪੀ. ਦੇ ਅਧੀਨ ਹਨ, ਪ੍ਰਭਾਵਿਤ ਰਹਿਣਗੇ। ਡੀ. ਜੇ. ਬੀ. ਨੇ ਕਿਹਾ ਹੈ ਕਿ ਲੋਕ ਲੋੜ ਅਨੁਸਾਰ ਪਾਣੀ ਭਰ ਕੇ ਰੱਖ ਲੈਣ ਅਤੇ ਖਪਤਕਾਰ ਪਾਣੀ ਦੀ ਮੰਗ ਵਧਣ ’ਤੇ ਡੀ. ਜੇ. ਬੀ. ਦੇ ਹੈਲਪਲਾਈਨ ਨੰਬਰ 1916 ’ਤੇ ਸੰਪਰਕ ਕਰ ਕੇ ਟੈਂਕਰ ਮੰਗਵਾ ਸਕਦੇ ਹਨ।
ਗੱਡੀ ਵਿਚੋਂ 15 ਕਿਲੋ ਸੋਨਾ ਬਰਾਮਦ, 2 ਵਿਅਕਤੀ ਗ੍ਰਿਫਤਾਰ
NEXT STORY