ਨੈਸ਼ਨਲ ਡੈਸਕ- ਭਾਰਤ 'ਚ ਮੌਸਮ 'ਚ ਵੱਡਾ ਬਦਲਾਅ ਆ ਚੁੱਕਾ ਹੈ, ਜਿਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਠੰਡ ਵਧ ਗਈ ਹੈ। ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰ ਦੇ ਸਮੇਂ ਸੰਘਣੀ ਧੁੰਦ ਵੇਖੀ ਗਈ, ਜਦਕਿ ਸ਼ਾਮ ਨੂੰ ਮੀਂਹ ਵੀ ਪਿਆ। ਐਤਵਾਰ ਨੂੰ ਦਿੱਲੀ-NCR ਵਿਚ ਮੀਂਹ ਨੇ ਠੰਡ 'ਚ ਵਾਧਾ ਕਰ ਦਿੱਤਾ, ਇਸ ਨਾਲ ਹਵਾ ਪ੍ਰਦੂਸ਼ਣ ਥੋੜ੍ਹਾ ਘੱਟ ਹੋਇਆ ਹੈ।
ਇਹ ਵੀ ਪੜ੍ਹੋ- ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ
ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਧ ਠੰਡ ਦੀ ਸੰਭਾਵਨਾ ਜਤਾਈ ਹੈ। 15 ਦਸੰਬਰ ਤੱਕ ਉੱਤਰ ਭਾਰਤ ਦੇ ਸੂਬਿਆਂ ਵਿਚ ਸੀਤ ਲਹਿਰ, ਸੰਘਣੀ ਧੁੰਦ ਅਤੇ ਬਰਫਬਾਰੀ ਦੀਆਂ ਘਟਨਾਵਾਂ ਜਾਰੀ ਰਹਿਣ ਦੀਆਂ ਸੰਭਾਵਨਾ ਹੈ। ਇਸ ਵਾਰ ਠੰਡ ਓਨੀਂ ਨਹੀਂ ਪੈ ਰਹੀ, ਜਿੰਨੀ ਇਸ ਸਮੇਂ ਹੋਣੀ ਚਾਹੀਦੀ ਹੈ।
ਇਨ੍ਹਾਂ ਸੂਬਿਆਂ 'ਚ ਸੀਤ ਲਹਿਰ ਦਾ ਅਸਰ
IMD ਨੇ ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 15 ਦਸੰਬਰ ਤੱਕ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਖੇਤਰਾਂ ਵਿਚ ਦਿਨ ਅਤੇ ਰਾਤ ਦੇ ਤਾਪਮਾਨ 'ਚ ਕਾਫ਼ੀ ਗਿਰਾਵਟ ਆ ਸਕਦੀ ਹੈ ਅਤੇ ਠੰਡੀਆਂ ਹਵਾਵਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਦੀ ਚਿਤਾਵਨੀ
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ 'ਤੇ ਬਣੇ ਘੱਟ ਦਬਾਅ ਕਾਰਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਉੱਤਰੀ ਭਾਰਤੀ ਸੂਬਿਆਂ 'ਚ 15 ਦਸੰਬਰ ਤੱਕ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਠੰਡ ਹੋਰ ਵਧ ਸਕਦੀ ਹੈ। ਇਸ ਬਦਲਦੇ ਮੌਸਮ ਦੇ ਪ੍ਰਭਾਵ ਕਾਰਨ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਪੁਡੂਚੇਰੀ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਸਕਦਾ ਹੈ।
ਇਹ ਵੀ ਪੜ੍ਹੋ- ਵਿਆਹ ਸਮੇਂ ਲਾੜੀ ਦੇ ਪਿਤਾ ਨੇ ਲਾੜੇ ਦੀ ਝੋਲੀ 'ਚ ਪਾਏ 11 ਲੱਖ ਰੁਪਏ ਅਤੇ ਫਿਰ...
ਦਿੱਲੀ-NCR ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ 'ਚ ਦਿੱਲੀ-NCR 'ਚ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ, ਜਿਸ ਨਾਲ ਠੰਡ ਵਧ ਸਕਦੀ ਹੈ। ਉਮੀਦ ਹੈ ਕਿ ਦਿੱਲੀ ਦਾ ਤਾਪਮਾਨ 3 ਡਿਗਰੀ ਹੇਠਾਂ ਆ ਸਕਦਾ ਹੈ, ਜੋ ਕਿ ਆਮ ਨਾਲੋਂ ਬਹੁਤ ਘੱਟ ਹੋਵੇਗਾ। ਅਗਲੇ ਕੁਝ ਦਿਨਾਂ 'ਚ ਦਿੱਲੀ 'ਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 36 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਹਵਾ ਵਿੱਚ ਨਮੀ ਦਾ ਪੱਧਰ 36 ਫ਼ੀਸਦੀ ਤੱਕ ਹੋ ਸਕਦਾ ਹੈ। ਇਸ ਸਮੇਂ ਦਿੱਲੀ 'ਚ ਮੌਸਮ ਆਮ ਨਾਲੋਂ ਥੋੜ੍ਹਾ ਠੰਡਾ ਰਹਿਣ ਦੀ ਸੰਭਾਵਨਾ ਹੈ ਅਤੇ ਘੱਟੋ-ਘੱਟ ਤਾਪਮਾਨ 6 ਤੋਂ 10 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
PM ਮੋਦੀ ਨੇ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ
NEXT STORY