ਸਿਰਸਾ (ਲਲਿਤ) : ਜ਼ਿਲ੍ਹੇ ਦੇ ਪਿੰਡ ਸਾਦੇਵਾਲਾ 'ਚ 2 ਨਸ਼ੇੜੀ ਨੌਜਵਾਨਾਂ ਵੱਲੋਂ 11 ਸਾਲ ਦੇ ਇਕ ਬੱਚੇ ਦੀ ਹੱਤਿਆ ਕਰਕੇ ਲਾਸ਼ ਨੂੰ ਖੇਤ 'ਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਅਰੁਣ ਪੁੱਤਰ ਸੁੱਚਾ ਸਿੰਘ ਵਾਸੀ ਸਾਦੇਵਾਲਾ ਦੀ ਲਾਸ਼ ਨੂੰ ਖੇਤ 'ਚੋਂ ਬਰਾਮਦ ਕੀਤਾ। ਹੱਤਿਆ ਕਰਨ ਵਾਲੇ ਦੋਵੇਂ ਮੁਲਜ਼ਮ ਰਿਸ਼ਤੇ 'ਚ ਮ੍ਰਿਤਕ ਬੱਚੇ ਦੇ ਚਚੇਰੇ ਭਰਾ ਸਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਜਸਵੀਰ ਤੇ ਵਕੀਲ ਮੋਟਰਸਾਈਕਲ 'ਤੇ ਬੱਚੇ ਨੂੰ ਨਾਲ ਬਿਠਾ ਕੇ ਪਿੰਡ ਦੇ ਨੇੜੇ ਇਕ ਖੇਤ 'ਚ ਭੰਗ ਦਾ ਨਸ਼ਾ ਕਰਨ ਗਏ ਸਨ। ਭੰਗ ਜ਼ਿਆਦਾ ਪੀਣ ਕਰਕੇ ਦੋਵਾਂ ਨੂੰ ਨਸ਼ਾ ਚੜ੍ਹ ਗਿਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ ਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਅਰੁਣ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨੇ ਨੇਤਾਵਾਂ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ, ਹਫ਼ਤੇ ਦਾ ਸ਼ਡਿਊਲ ਜਾਰੀ
ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਖੇਤ 'ਚ ਹੀ ਦੱਬ ਦਿੱਤਾ ਤੇ ਘਰ ਪਰਤ ਗਏ। ਬੱਚੇ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਅਰੁਣ ਸੋਮਵਾਰ ਦੇਰ ਸ਼ਾਮ ਤੱਕ ਜਦ ਘਰ ਨਹੀਂ ਆਇਆ ਤਾਂ ਅਸੀਂ ਬੱਚੇ ਦੀ ਤਲਾਸ਼ ਸ਼ੁਰੂ ਕੀਤੀ। ਪਤਾ ਲੱਗਾ ਕਿ ਜਸਵੀਰ ਤੇ ਵਕੀਲ ਦੋਵੇਂ ਅਰੁਣ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਸਨ। ਅਸੀਂ ਦੋਵਾਂ ਕੋਲੋਂ ਪੁੱਛਗਿਛ ਕੀਤੀ ਪਰ ਉਹ ਨਹੀਂ ਮੰਨੇ, ਫਿਰ ਉਨ੍ਹਾਂ ਨੇ ਅਰੁਣ ਦੀ ਗੁੰਮਸ਼ੁਦਗੀ ਬਾਰੇ ਜੀਵਨ ਨਗਰ ਪੁਲਸ ਚੌਕੀ 'ਚ ਦਰਖਾਸਤ ਦਿੱਤੀ।
ਇਹ ਵੀ ਪੜ੍ਹੋ : CIA ਸਟਾਫ਼ ਵੱਲੋਂ ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ JE ਸਣੇ 6 ਗ੍ਰਿਫ਼ਤਾਰ
ਪੁਲਸ ਨੇ ਸ਼ੱਕ ਦੇ ਆਧਾਰ 'ਤੇ ਜਸਵੀਰ ਤੇ ਵਕੀਲ ਕੋਲ ਪੁੱਛਗਿਛ ਕੀਤੀ। ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਰੁਣ ਦੀ ਹੱਤਿਆ ਕਰਕੇ ਲਾਸ਼ ਨੂੰ ਦਬਾ ਦਿੱਤਾ ਹੈ। ਪੁਲਸ ਟੀਮ ਦੇਰ ਰਾਤ ਮੁਲਜ਼ਮਾਂ ਨੂੰ ਨਾਲ ਲੈ ਕੇ ਉਸ ਖੇਤ 'ਚ ਪੁੱਜੀ, ਜਿੱਥੇ ਬੱਚੇ ਦੀ ਲਾਸ਼ ਦੱਬੀ ਹੋਈ ਸੀ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਜ਼ਮੀਨ 'ਚੋਂ ਬਾਹਰ ਕਢਵਾਇਆ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਜੀਵਨ ਨਗਰ ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ 'ਚ ਜਸਵੀਰ ਸਿੰਘ ਤੇ ਵਕੀਲ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਬੱਚੇ ਦੀ ਹੱਤਿਆ ਕਿਸੇ ਤੇਜ਼ਧਾਰ ਹਥਿਆਰ ਨਾਲ ਹੋਈ ਹੈ, ਜਲਦ ਹੀ ਸਾਰੀ ਘਟਨਾ ਦਾ ਖੁਲਾਸਾ ਪੁਲਸ ਵੱਲੋਂ ਕਰ ਦਿੱਤਾ ਜਾਵੇਗਾ। ਮੁਲਜ਼ਮਾਂ ਵੱਲੋਂ ਬੱਚੇ ਨਾਲ ਕੋਈ ਗਲਤ ਕੰਮ ਕੀਤਾ ਗਿਆ ਹੈ, ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ : ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਿੱਲੀ 'ਚ ਕੋਰੋਨਾ ਦੇ 393 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਲੋਕਾਂ ਦੀ ਹੋਈ ਮੌਤ
NEXT STORY