ਕੁਲਗਾਮ- ਜੰਮੂ-ਕਸ਼ਮੀਰ ਪੁਲਸ ਨੇ ਕੁਲਗਾਮ 'ਚ ਦੋ ਡਰੱਗ ਪੈਡਲਰਜ਼ (ਨਸ਼ੀਲੇ ਪਦਾਰਥਾਂ ਦੇ ਤਸਕਰਾਂ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 2 ਕਿਲੋ ਚਰਸ ਅਤੇ 3.87 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਉਬੈਦ ਅਹਿਮਦ ਸੋਫੀ ਅਤੇ ਐਮ. ਯਾਕੂਬ ਮਲਿਕ ਵਜੋਂ ਹੋਈ ਹੈ। ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੀ ਇਕ ਹੋਰ ਘਟਨਾ 'ਚ ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ 25 ਕਿਲੋ ਗਾਂਜਾ ਬਰਾਮਦ ਕੀਤਾ। ਨਸ਼ਾ ਤਸਕਰ ਦੀ ਪਛਾਣ ਅਬਦੁਲ ਰਸ਼ੀਦ ਡਾਰ ਵਜੋਂ ਹੋਈ ਹੈ, ਜੋ ਕਿ ਸ਼ਮਸੀਪੋਰਾ ਦਾ ਰਹਿਣ ਵਾਲਾ ਹੈ। ਟਵਿੱਟਰ 'ਤੇ ਕੁਲਗਾਮ ਪੁਲਸ ਨੇ ਟਵੀਟ ਕੀਤਾ ਕਿ ਨਸ਼ੇ ਖ਼ਿਲਾਫ਼ ਜੰਗ ਜਾਰੀ ਹੈ।
ED ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਦੇ PA ਤੋਂ ਕੀਤੀ ਪੁੱਛ-ਗਿੱਛ
NEXT STORY