ਨਵੀਂ ਦਿੱਲੀ- ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਾਂਝੀ ਮੁਹਿੰਮ 'ਚ ਗੁਜਰਾਤ ਤੱਟ ਕੋਲੋਂ ਇਕ ਈਰਾਨੀ ਕਿਸ਼ਤੀ ਤੋਂ 5 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 3300 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। NCB ਨੇ ਬੁੱਧਵਾਰ ਨੂੰ ਕਿਹਾ ਕਿ ਜਲ ਸੈਨਾ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਅਤੇ NCB ਦਾ ਇਹ ਸਾਂਝਾ ਆਪ੍ਰੇਸ਼ਨ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ (IMBL) ਦੇ ਨਾਲ ਲੱਗਦੇ ਅਰਬ ਸਾਗਰ ਵਿਚ ਚਲਾਇਆ ਗਿਆ। ਜ਼ਬਤ ਕੀਤੀ ਖੇਪ ਵਿਚ ਚਰਸ, ਮੇਥਾਮਫੇਟਾਮਾਈਨ ਅਤੇ ਮੋਰਫਿਨ ਸ਼ਾਮਲ ਹੈ, ਜੋ ਭਾਰਤ 'ਚ ਪਾਬੰਦੀਸ਼ੁਦਾ ਹੈ। ਜਲ ਸੈਨਾ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਫੜਿਆ ਅਤੇ ਜਿਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਸਾਬਕਾ PM ਰਾਜੀਵ ਗਾਂਧੀ ਕਤਲ ਮਾਮਲੇ 'ਚ ਦੋਸ਼ੀ ਸੰਥਨ ਦੀ ਮੌਤ, ਅਧੂਰੀ ਰਹੀ ਗਈ ਮਾਂ ਨੂੰ ਮਿਲਣ ਦੀ ਇੱਛਾ
ਜਲ ਸੈਨਾ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਇਕ ਸਾਂਝੀ ਮੁਹਿੰਮ ਵਿਚ ਲੱਗਭਗ 3300 ਕਿਲੋਗ੍ਰਾਮ ਪਾਬੰਦੀਸ਼ੁਦਾ ਸਮੱਗਰੀ ਲੈ ਕੇ ਜਾ ਰਹੀ ਇਕ ਸ਼ੱਕੀ ਕਿਸ਼ਤੀ ਨੂੰ ਫੜਿਆ । ਇਹ ਹਾਲ ਹੀ ਦੇ ਸਮੇਂ 'ਚ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ। ਪੋਸਟ 'ਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਨਿਗਰਾਨੀ ਮਿਸ਼ਨ 'ਤੇ ਤਾਇਨਾਤ ਪੀ81 LRMR ਜਹਾਜ਼ ਤੋਂ ਮਿਲੀ ਸੀ ਅਤੇ ਇਸ ਦੀ ਪੁਸ਼ਟੀ NCB ਨੇ ਵੀ ਕੀਤੀ ਸੀ। ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਮਿਸ਼ਨ ਨੇ ਜੰਗੀ ਬੇੜੇ ਨੂੰ ਤਾਇਨਾਤ ਕੀਤਾ ਸੀ। ਕਿਸ਼ਤੀ 'ਚੋਂ ਫੜੇ ਗਏ 5 ਵਿਅਕਤੀ ਈਰਾਨੀ ਜਾਂ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ ਹੈ। NCB ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੋਈ ਵੀ ਕੌਮੀਅਤ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਪੱਟ ਲਿਆ ਘਰ, ਪਤੀ ਨੇ ਗਰਭਵਤੀ ਪਤਨੀ ਦਾ ਗੋਲੀ ਮਾਰ ਕੀਤਾ ਕਤਲ
ਵਟਸਐੱਪ ਚੈਟ ਨੇ ਖੋਲ੍ਹੇ ਔਰਤ ਦੀ ਖੁਦਕੁਸ਼ੀ ਦੇ ਰਾਜ਼, 24 ਦਿਨਾਂ ਬਾਅਦ ਹੋਏ ਖੁਲਾਸੇ ਨੇ ਸਾਰਿਆਂ ਨੂੰ ਕੀਤਾ ਹੈਰਾਨ
NEXT STORY