ਜੀਂਦ- ਹਰਿਆਣਾ ਦੇ ਜੀਂਦ 'ਚ ਇਕ ਔਰਤ ਵਲੋਂ 3 ਫਰਵਰੀ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਕਰੀਬ 24 ਦਿਨਾਂ ਬਾਅਦ ਮ੍ਰਿਤਕਾ ਦੇ ਮੋਬਾਇਲ ਫੋਨ 'ਚ ਵਟਸਐੱਪ ਚੈਟ ਤੋਂ ਅਹਿਮ ਖੁਲਾਸੇ ਹੋਏ ਹਨ। ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਔਰਤ ਨੂੰ ਉਸ ਦਾ ਪ੍ਰੇਮੀ ਅਤੇ ਕਈ ਹੋਰ ਕਾਫ਼ੀ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਨ ਅਤੇ ਔਰਤ ਤੋਂ ਕਾਫ਼ੀ ਪੈਸੇ ਵੀ ਲਏ ਗਏ ਸਨ। ਖੁਲਾਸੇ ਤੋਂ ਬਾਅਦ ਪੁਲਸ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ 'ਤੇ 1 ਡਾਕਟਰ, 2 ਔਰਤਾਂ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਪਟਿਆਲਾ ਚੌਕ ਚੌਕੀ ਪੁਲਸ ਨੂੰ ਇਕ ਕਾਲੋਨੀ ਵਾਸੀ ਸੁਨੀਲ ਨੇ ਦੱਸਿਆ ਕਿ 3 ਫਰਵਰੀ ਨੂੰ ਸ਼ਾਮ ਕਰੀਬ 6 ਵਜੇ ਉਸ ਨੂੰ ਮਕਾਨ ਮਾਲਕਣ ਸੁਮਨ ਦਾ ਫੋਨ ਆਇਆ ਕਿ ਜਲਦ ਘਰ ਆ ਜਾਓ। ਘਰ ਗਿਆ ਤਾਂ ਉਸ ਦੀ ਪਤਨੀ ਮੰਜੇ 'ਤੇ ਮ੍ਰਿਤਕ ਪਈ ਸੀ। ਮਕਾਨ ਮਾਲਕਣ ਨੇ ਦੱਸਿਆ ਕਿ ਪ੍ਰੀਤੀ ਨੇ ਫਾਹਾ ਲਗਾ ਲਿਆ ਸੀ ਅਤੇ ਉਸ ਨੇ ਇਕ ਹੋਰ ਨੌਜਵਾਨ ਦੀ ਮਦਦ ਨਾਲ ਲਾਸ਼ ਫਾਹੇ ਤੋਂ ਉਤਾਰੀ ਹੈ। ਉਹ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਨੇ ਸਦਮੇ ਕਾਰਨ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਪਤਨੀ ਮਾਨਸਿਕ ਰੂਪ ਤੋਂ ਬੀਮਾਰ ਸੀ।
ਇਹ ਵੀ ਪੜ੍ਹੋ : ਪਤੀ ਦੀ ਲਾਸ਼ ਦੇਖਦੇ ਹੀ ਪਤਨੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਹੁਣ ਉਸ ਨੇ ਆਪਣੀ ਪਤਨੀ ਪ੍ਰੀਤੀ ਦਾ ਮੋਬਾਇਲ ਦੇਖਿਆ ਤਾਂ ਉਸ ਦੇ ਵਟਸਐੱਪ 'ਤੇ ਭਿਵਾਨੀ ਰੋਡ ਵਾਸੀ ਸੁਨੀਲ ਨਾਲ ਉਸ ਦੀ ਚੈਟਿੰਗ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਸੁਨੀਲ ਨਾਲ ਉਸ ਦੀ ਪਤਨੀ ਦੇ ਨਾਜਾਇਜ਼ ਸੰਬੰਧ ਸਨ। ਹਾਦਸੇ ਵਾਲੀ ਦਿਨ ਵੀ ਦੋਸ਼ੀ ਸੁਨੀਲ ਨੇ ਉਸ ਦੀ ਪਤਨੀ ਨਾਲ ਵਟਸਐੱਪ 'ਤੇ ਵੀਡੀਓ ਕਾਲ ਕੀਤੀ ਹੋਈ ਹੈ। ਉਹ 3 ਫਰਵਰੀ ਨੂੰ ਉਸ ਦੇ ਘਰ ਵੀ ਆਇਆ ਸੀ ਅਤੇ ਉਸ ਨੇ ਹੀ ਮਕਾਨ ਮਾਲਕਣ ਨਾਲ ਮਿਲ ਕੇ ਉਸ ਦੀ ਪਤਨੀ ਨੂੰ ਫਾਹੇ ਤੋਂ ਉਤਾਰਿਆ ਸੀ। ਸੁਨੀਲ ਨੇ ਉਸ ਦੀ ਪਤਨੀ ਦੇ ਫੋਨ 'ਚ ਕਈ ਬੈਂਕਿੰਗ ਐਪਲੀਕੇਸ਼ਨ ਡਾਊਨਲੋਡ ਕਰਵਾਈ ਹੋਈ ਹੈ, ਜੋ ਉਸੇ ਦੇ ਨਾਂ ਤੋਂ ਹੈ। ਪਤਨੀ ਦੇ ਬੈਂਕ ਖਾਤੇ ਦੀ ਸਟੇਟਮੈਂਟ ਚੈੱਕ ਕਰਨ 'ਤੇ ਪਤਾ ਲੱਗਾ ਹੈ ਕਿ ਉਸ ਦੇ ਖਾਤੇ ਤੋਂ 6 ਲੱਖ ਰੁਪਏ ਵੀ ਕੱਢਵਾਏ ਹਨ। ਸ਼ਹਿਰ ਥਾਣਾ ਜੀਂਦ ਪੁਲਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ 'ਤੇ ਦੋਸ਼ੀ ਸੁਨੀਲ, ਉਸ ਦੀਆਂ 2 ਮਹਿਲਾ ਦੋਸਤਾਂ ਸੁਨੀਤ, ਅਨੀਸ਼ਾ, 3 ਦੋਸਤਾਂ ਚਿੰਟੂ, ਰਾਹੁਲ, ਰਿੰਕੂ, ਮਕਾਨ ਮਾਲਕਣ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਰੁਪਏ ਠੱਗਣ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਕ ਡਾਕਟਰ 'ਤੇ ਵੀ ਦੋਸ਼ ਹੈ ਕਿ ਉਸ ਨੇ ਦੋਸ਼ੀ ਸੁਨੀਲ ਅਤੇ ਪ੍ਰੀਤੀ ਨੂੰ ਬੱਚਾ ਡੇਗਣ ਲਈ ਪਾਬੰਦੀਸ਼ੁਾ ਦਵਾਈਆਂ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਇੰਜਣ ਦੇ ਪਟੜੀ 'ਤੇ ਦੌੜੀ ਟਰੇਨ, ਵੀਡੀਓ 'ਚ ਵੇਖੋ ਪੂਰੀ ਘਟਨਾ
NEXT STORY