ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ 30 ਲੱਖ ਰੁਪਏ ਦੀ ਕੀਮਤ ਦੀ ਬਰਾਊਨ ਸ਼ੂਗਰ ਜ਼ਬਤ ਕੀਤੀ ਗਈ ਹੈ। ਇਸ ਸਬੰਧ 'ਚ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਸਾਗਰਿਕਾ ਨਾਥ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਜਾਲੇਸ਼ਵਰ ਇਲਾਕੇ ਵਿਚ ਇਕ ਕਾਰ ਨੂੰ ਰੋਕ ਕੇ ਜਾਂਚ ਕੀਤੀ ਸੀ ਅਤੇ ਉਸ 'ਚੋਂ 302 ਗ੍ਰਾਮ ਬਰਾਊਨ ਸ਼ੂਗਰ ਜ਼ਬਤ ਕੀਤੀ ਗਈ ਸੀ। ਪੁਲਸ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਗੁਆਂਢੀ ਪੱਛਮੀ ਜ਼ਿਲ੍ਹੇ ਤੋਂ ਹਨ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਸ਼ਿਮਲਾ 'ਚ ਲੱਕੜ ਦੇ ਬਣੇ ਮਕਾਨ 'ਚ ਲੱਗੀ ਅੱਗ, 70 ਸਾਲਾ ਔਰਤ ਜ਼ਿੰਦਾ ਸੜੀ
NEXT STORY