ਨਵੀਂ ਦਿੱਲੀ– ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੀਆਂ 25 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਦੇ ਹੁਕਮਾਂ ਮੁਤਾਬਕ, ਸ਼ੋਮਣੀ ਅਕਾਲੀ ਦਲ ਕਮੇਟੀ ਦੀਆਂ ਚੋਣਾਂ ਬਾਲਟੀ ਦੇ ਚੋਣ ਨਿਸ਼ਾਨ ’ਤੇ ਹੀ ਲੜੇਗੀ। ਦਰਅਸਲ, ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ ਇਨ੍ਹਾਂ ਚੋਣਾਂ ਲਈ ਧਾਰਮਿਕ ਪਾਰਟੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਾਹਰ ਰੱਖਿਆ ਗਿਆ ਸੀ। ਚੋਣਾਂ ਤੋਂ ਪਾਰਟੀ ਨੂੰ ਬਾਹਰ ਰੱਖਣ ਨੂੰ ਲੈ ਕੇ ਅਕਾਲੀ ਦਲ ਨੇ ਕੋਰਟ ਦਾ ਰੁਖ ਕੀਤਾ ਸੀ। ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਅਕਾਲੀ ਦਲ ਦੇ ਹੱਕ ’ਚ ਫੈਸਲਾ ਸੁਣਾਇਆ ਹੈ। ਕੋਰਟ ਦੇ ਫੈਸਲੇ ਮੁਤਾਬਕ, ਹੁਣ ਅਕਾਲੀ ਦਲ ਵੀ 25 ਅਪ੍ਰੈਲ ਨੂੰ ਕਮੇਟੀ ਦੀਆਂ ਚੋਣਾਂ ਲੜੇਗਾ।
ਦੱਸ ਦੇਈਏ ਕਿ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ ਕਮੇਟੀ ਦੀਆਂ ਚੋਣਾਂ ਲਈ 6 ਧਾਰਮਿਕ ਪਾਰਟੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਅਤੇ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਸੱਤਵੀਂ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਵੀ ਕਮੇਟੀ ਦੀਆਂ ਚੋਣਾਂ ਲੜੇਗੀ। ਜਿਸ ਦਾ ਚੋਣ ਨਿਸ਼ਾਨ ਬਾਲਟੀ ਹੈ। ਬਾਕੀ ਦੀਆਂ 6 ਧਾਰਮਿਕ ਪਾਰਟੀਆਂ ਦੇ ਚੋਣ ਨਿਸ਼ਾਨ ਇਸ ਤਰ੍ਹਾਂ ਹਨ।
ਪਾਰਟੀਆਂ |
ਚੋਣ ਨਿਸ਼ਾਨ |
ਪੰਥਕ ਸੇਵਾ ਦਲ |
ਕਿਸਾਨ ਡਰਾਈਵਿੰਗ ਟਰੈਕਟਰ |
ਆਮ ਅਕਾਲੀ ਦਲ |
ਬਲੈਕ ਬੋਰਡ |
ਜਾਗੋ- ਜਗ ਆਸਰਾ ਗੁਰੂ ਓਟ |
ਕਿਤਾਬ |
ਪੰਥਕ ਅਕਾਲੀ ਦਲ |
ਮੋਮਬੱਤੀ |
ਸਿੱਖ ਸਦਭਾਵਨਾ |
ਟੇਬਲ ਲੈਂਪ |
ਸ਼੍ਰੋਮਣੀ ਅਕਾਲੀ ਦਲ ਦਿੱਲੀ |
ਕਾਰ |
ਜ਼ਿਕਰਯੋਗ ਕਿ 25 ਅਪ੍ਰੈਲ ਨੂੰ ਡੀ.ਐੱਸ.ਜੀ.ਐੱਮ.ਸੀ. ਦੀਆਂ ਚੋਣਾਂ ਲਈ ਵੋਟਿੰਗ ਹੋਵੇਗੀ ਜਿਸ ਲਈ 31 ਮਾਰਚ ਨੂੰ ਯਾਨੀ ਕਿ ਅੱਜ ਤੋਂ ਨਾਮਜ਼ਦਗੀ ਪੱਤਰ ਭਰੇ ਜਾਣਗੇ ਅਤੇ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ 7 ਅਪ੍ਰੈਲ ਤਕ ਰੱਖਿਆ ਗਿਆ ਹੈ। ਦੱਸ ਦੇਈਏ ਕਿ 28 ਅਪ੍ਰੈਲ ਨੂੰ ਡੀ.ਐੱਸ.ਜੀ.ਐੱਮ.ਸੀ. ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।
ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ
NEXT STORY