ਨੈਸ਼ਨਲ ਡੈਸਕ, ਪੱਛਮੀ ਦਿੱਲੀ : ਆਜ਼ਾਦਪੁਰ ਤੋਂ ਧੌਲਾ ਕੂਆਂ ਜਾ ਰਹੀ ਇਕ ਡੀਟੀਸੀ ਦੀ ਇਲੈਕਟ੍ਰਿਕ ਬੱਸ ਵਿਚ ਜਲਣਸ਼ੀਲ ਪਦਾਰਥ ਨਾਲ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 2 ਸਵਾਰੀਆਂ ਝੁਲਸ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਆਪਣੀ ਲਪੇਟ 'ਚ ਲੈਣ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ।
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਹਾਦਸੇ 'ਚ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਉਧਰ, ਜਲਣਸ਼ੀਲ ਪਦਾਰਥ ਕੀ ਸੀ, ਕਿਵੇਂ ਅੱਗ ਲੱਗੀ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੁਲਸ ਦੀ ਫੋਰੈਂਸਿਕ ਟੀਮ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਰਿੰਗ ਰੋਡ ਦੀ ਘਟਨਾ
ਡੀਟੀਸੀ ਦੀ ਰੂਟ ਨੰਬਰ 442 ਬੱਸ ਐਤਵਾਰ ਸ਼ਾਮ ਕਰੀਬ 5:25 ਵਜੇ ਰਿੰਗ ਰੋਡ 'ਤੇ ਦਿੱਲੀ ਕੈਂਟ ਮੈਟਰੋ ਸਟੇਸ਼ਨ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਅਚਾਨਕ ਬੱਸ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਡਰਾਈਵਰ ਨੇ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ। ਬੱਸ 'ਚ ਬੈਠੇ ਯਾਤਰੀਆਂ ਨੂੰ ਹੇਠਾਂ ਉਤਾਰਨ ਦੇ ਯਤਨ ਸ਼ੁਰੂ ਕਰ ਦਿੱਤੇ ਗਏ।
ਇਹ ਵੀ ਪੜ੍ਹੋ : 'ਲਾੜਾ ਘੱਟ ਪੜ੍ਹਿਆ-ਲਿਖਿਆ ਹੈ, ਮੈਂ ਨਹੀਂ ਕਰਨਾ ਵਿਆਹ', ਜੈਮਾਲਾ ਤੋਂ ਬਾਅਦ ਬੋਲੀ ਗ੍ਰੈਜੂਏਟ ਲਾੜੀ ਤੇ ਫਿਰ...
ਯਾਤਰੀਆਂ ਨੂੰ ਹੇਠਾਂ ਉਤਾਰ ਕੇ ਬੱਸ ਖਾਲੀ ਕਰਵਾਈ
ਹਾਲਾਂਕਿ ਅੱਗ ਕਾਰਨ ਦੋ ਯਾਤਰੀ ਝੁਲਸ ਗਏ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਸਾਰੀਆਂ ਸਵਾਰੀਆਂ ਨੂੰ ਸਹੀ ਸਲਾਮਤ ਹੇਠਾਂ ਉਤਾਰਿਆ ਅਤੇ ਬੱਸ ਨੂੰ ਬਾਹਰ ਕੱਢਿਆ ਅਤੇ ਮਾਮਲੇ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਕੀਰਤੀ ਨਗਰ ਫਾਇਰ ਸਟੇਸ਼ਨ ਤੋਂ ਫਾਇਰ ਅਫਸਰ ਸੁਰਿੰਦਰ ਦੀ ਟੀਮ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਅੱਗ 'ਤੇ ਕਾਬੂ ਪਾਇਆ।
ਬੈਗ 'ਚ ਰੱਖਿਆ ਹੋਇਆ ਸੀ ਜਲਣਸ਼ੀਲ ਪਦਾਰਥ
ਜਾਂਚ 'ਚ ਪਤਾ ਲੱਗਾ ਕਿ ਬੱਸ 'ਚ ਕੰਡਕਟਰ ਸੀਟ ਦੇ ਪਿੱਛੇ ਰੱਖੇ ਬੈਗ 'ਚ ਜਲਣਸ਼ੀਲ ਸਮੱਗਰੀ ਹੋਣ ਕਾਰਨ ਅੱਗ ਲੱਗੀ। ਬੱਸ ਦੀ ਸੀਟ ਨੂੰ ਅੱਗ ਲੱਗ ਗਈ ਅਤੇ ਬੱਸ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਦੋਵਾਂ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਚੋਣਾਂ : 660 ਕਰੋੜ ਰੁਪਏ ਦਾ ਸਾਮਾਨ ਜ਼ਬਤ
NEXT STORY