ਕੋਲਕਾਤਾ— ਇੱਥੋਂ ਦੇ ਰੇਸਤਰਾਂ ਅਤੇ ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਦੁਰਗਾ ਪੂਜਾ ਤਿਉਹਾਰ ਦੌਰਾਨ ਖਾਣੇ ਦੇ ਸ਼ੌਂਕੀਨ ਕੋਲਕਾਤਾਵਾਸੀਆਂ 'ਤੇ ਜੀ.ਐੱਸ.ਟੀ. ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਪਾਰਕ ਪਲਾਜ਼ਾ ਕੋਲਕਾਤਾ ਦੇ ਮਹਾਪ੍ਰਬੰਧਕ ਬਲਬੀਰ ਸਿੰਘ ਨੇ ਕਿਹਾ,''ਸੱਚ ਕਹਾਂ ਤਾਂ ਜੀ.ਐੱਸ.ਟੀ. ਕਾਰਨ ਅਜਿਹਾ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ ਅਤੇ ਹੋਟਲ 'ਚ ਭੋਜਨ ਕਰਨ ਆਉਣ ਵਾਲੇ ਲੋਕਾਂ ਦੀ ਗਿਣਤੀ ਇਸ ਗੱਲ ਦਾ ਪ੍ਰਮਾਣ ਹੈ। ਜੀ.ਐੱਸ.ਟੀ. ਤੋਂ ਪਹਿਲਾਂ, ਭੋਜਨ ਕਰਨ ਲਈ ਆਉਣ ਵਾਲੇ ਲੋਕਾਂ ਤੋਂ 18.5 ਫੀਸਦੀ ਟੈਕਸ ਲਿਆ ਜਾਂਦਾ ਸੀ ਪਰ ਹੁਣ ਇਹ ਘੱਟ ਹੋ ਕੇ 18 ਫੀਸਦੀ ਰਹਿ ਗਿਆ ਹੈ, ਇਸ ਲਈ ਸਾਡੇ ਰੇਸਤਰਾਂ 'ਚ ਦੁਰਗਾ ਪੂਜਾ ਮੌਕੇ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਭੋਜਨਾਂ ਦਾ ਆਨੰਦ ਲੈਣ ਲਈ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੀ ਹੀ ਤਰ੍ਹਾਂ ਹੈ।''
ਸ਼ਹਿਰ 'ਚ ਆਮ ਭੋਜਨ ਪਰੋਸਣ ਵਾਲੇ ਰੇਸਤਰਾਂ ਔਧ 1590 ਦੇ ਮਾਲਕ ਸ਼ਿਲਾਦਿੱਤਯ ਚੌਧਰੀ ਨੇ ਕਿਹਾ,''ਸਾਡੇ ਤਿੰਨ ਔਧ ਰੇਸਤਰਾਂ 'ਤੇ ਜੀ.ਐੱਸ.ਟੀ. ਦਾ ਕੋਈ ਅਸਰ ਨਹੀਂ ਪਿਆ ਹੈ। ਇੱਥੇ ਆਉਣ ਵਾਲੇ ਗਾਹਕਾਂ ਦੀ ਗਿਣਤੀ ਪਹਿਲਾਂ ਦੀ ਹੀ ਤਰ੍ਹਾਂ ਹੈ ਅਤੇ ਰੁਝੇ ਸਮੇਂ 'ਚ ਸਾਰੇ ਮੇਜ਼ ਬੁੱਕ ਹੋ ਜਾਂਦੇ ਹਨ। ਇਸ ਦੌਰਾਨ ਲੋਕਪ੍ਰਿਯ ਬੰਗਾਲੀ ਰੇਸਤਰਾਂ ਸਪਤਪਦੀ ਦੇ ਮਾਲਕਾਂ 'ਚੋਂ ਇਕ ਸ਼ੇਫ ਰੰਜਨ ਬਿਸਵਾਸ ਨੇ ਵੀ ਕਿਹਾ ਕਿ ਜੀ.ਐੱਸ.ਟੀ. ਦਾ ਉਨ੍ਹਾਂ ਦੇ ਗਾਹਕਾਂ ਦੀ ਗਿਣਤੀ 'ਤੇ ਕੋਈ ਅਸਰ ਨਹੀਂ ਪਿਆ ਹੈ।
ਪੰਜਾਬ-ਹਰਿਆਣੇ ਦੀ ਬੇਟੀ ਨੇ ਦੁਨੀਆਂ 'ਚ ਚਮਕਾਇਆ ਦੇਸ਼ ਦਾ ਨਾਂ, ਜਿੱਤਿਆ 1 ਗੋਲਡ, 2 ਸਿਲਵਰ
NEXT STORY