ਨੈਸ਼ਨਲ ਡੈਸਕ- ਭਗਵਾਨ ਸ਼੍ਰੀਕ੍ਰਿਸ਼ਨ ਦੀ ਨਗਰੀ 'ਦਵਾਰਕਾ' 'ਚ ਬੁੱਧਵਾਰ ਰਾਤ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਦਵਾਰਕਾ ਦੇ ਕਿਵਾੜ ਦੇਰ ਰਾਤ 25 ਗਾਵਾਂ ਲਈ ਖੋਲ੍ਹੇ ਗਏ। ਜਿਵੇਂ ਹੀ ਦਵਾਰਕਾ ਦੇ ਕਿਵਾੜ ਖੁੱਲ੍ਹੇ ਗਾਵਾਂ ਨੇ ਦਵਾਰਕਾਧੀਸ਼ ਮੰਦਰ ਦੀ ਪਰਿਕ੍ਰਮਾ ਕੀਤੀ। 450 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਕੱਛ ਤੋਂ ਦਵਾਰਕਾ ਪਹੁੰਚੀਆਂ ਇਨ੍ਹਾਂ ਗਾਵਾਂ ਨੂੰ ਪ੍ਰਸ਼ਾਦ ਵੀ ਖੁਆਇਆ ਗਿਆ। ਇਹ 25 ਗਾਵਾਂ ਮੂਲ ਰੂਪ ਨਾਲ ਕੱਛ ਜ਼ਿਲ੍ਹੇ ਦੇ ਵਾਸੀ ਮਹਾਦੇਵ ਦੇਸਾਈ ਦੇ ਗਊਸ਼ਾਲਾ ਦੀਆਂ ਹਨ। ਮਹਾਦੇਵ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਦੀ ਗਊਸ਼ਾਲਾ ਦੀਆਂ ਸਾਰੀਆਂ ਗਾਵਾਂ ਲੰਪੀ ਵਾਇਰਸ ਦਾ ਸ਼ਿਕਾਰ ਹੋ ਗਈਆਂ ਸਨ, ਉਸ ਸਮੇਂ ਉਨ੍ਹਾਂ ਨੇ ਮੰਨਤ ਮੰਗੀ ਸੀ ਕਿ ਗਾਵਾਂ ਦੇ ਇਸ ਵਾਇਰਸ ਨਾਲ ਠੀਕ ਹੁੰਦੇ ਹੀ ਗਾਵਾਂ ਨਾਲ ਸ਼੍ਰੀਕ੍ਰਿਸ਼ਨ ਦੇ ਦਰਬਾਰ 'ਚ ਉਨ੍ਹਾਂ ਦੇ ਦਰਸ਼ਨ ਕਰਨ ਪਹੁੰਚਣਗੇ।
ਲੰਪੀ ਵਾਇਰਸ ਨੇ ਪਿਛਲੇ 2-3 ਮਹੀਨੇ ਕਾਫ਼ੀ ਕਹਿਰ ਢਾਇਆ ਸੀ, ਖ਼ਾਸ ਕਰ ਕੇ ਪਸ਼ੂਪਾਲਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਸੀ। ਦੱਸਣਯੋਗ ਹੈ ਕਿ ਲੰਪੀ ਵਾਇਰਸ ਇਕ ਚਮੜੀ ਰੋਗ ਹੈ, ਇਸ ਦਾ ਦੂਜਾ ਨਾਮ ਪਸ਼ੂ ਚੇਚਕ ਹੈ। ਇਹ ਇਕ ਜਾਨਲੇਵਾ ਬੀਮਾਰੀ ਮੰਨੀ ਜਾਂਦੀ ਹੈ। ਇਹ ਇਕ ਵਾਇਰਲ ਬੀਮਾਰੀ ਹੈ, ਜੋ ਕੈਪਰੀ ਪਾਕਸ ਵਾਇਰਸ ਨਾਲ ਫੈਲਦੀ ਹੈ। ਮਹਾਦੇਵ ਨੇ ਕਿਹਾ ਕਿ ਦਵਾਰਕਧੀਸ਼ ਮੰਦਰ 'ਚ ਦੂਰ ਤੋਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ। ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਰਹਿੰਦੀ ਹੈ, ਅਜਿਹੇ 'ਚ ਗਾਵਾਂ ਦੇ ਦਿਨ 'ਚ ਦਰਸ਼ਨ ਕਰਨ 'ਤੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਹੋ ਸਕਦੀ ਸੀ, ਜਿਸ ਕਾਰਨ ਸੋਚਿਆ ਕਿ ਗਾਵਾਂ ਦਾ ਦੇਰ ਰਾਤ ਮੰਦਰ 'ਚ ਦਰਸ਼ਨ ਕਰਾਉਣਾ ਹੀ ਉੱਚਿਤ ਰਹੇਗਾ। ਮੰਦਰ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਪਹਿਲਾਂ ਤੋਂ ਹੀ ਬੁੱਧਵਾਰ ਦਾ ਸਮਾਂ ਤੈਅ ਕਰ ਲਿਆ ਗਿਆ, ਉਸ ਤੋਂ ਬਾਅਦ ਗਾਵਾਂ ਨੂੰ ਕੱਛ ਤੋਂ ਦਵਾਰਕਾ ਤੱਕ ਲੈ ਗਿਆ ਅਤੇ ਦਰਸ਼ਨ ਕਰਵਾਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਿਆਸੀ ਅਗਿਆਤਵਾਸ ਤੋਂ ਬਾਹਰ ਆਏ ਖੜਗੇ ਕਾਂਗਰਸ ਨੂੰ ਕਰ ਪਾਉਣਗੇ ਸੁਰਜੀਤ!
NEXT STORY