ਬੇਂਗਲੁਰੂ, (ਭਾਸ਼ਾ)- ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਦੇ ਹੈਲੀਕਾਪਟਰ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦੇ ਇਕ ਹਵਾਈ ਅੱਡੇ ’ਤੇ ਮੰਗਲਵਾਰ ਦੁਪਹਿਰ ਨੂੰ ਐਮਰਜੈਂਸੀ ਸਥਿਤੀ ’ਚ ਉਤਾਰਿਆ। ਦਰਅਸਲ, ਹੈਲੀਕਾਪਟਰ ਦੇ ਕਾਕਪਿਟ ਨਾਲ ਇਕ ਚੀਲ ਟਕਰਾ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਸਥਿਤੀ ’ਚ ਉਤਾਰਿਆ ਗਿਆ। ਕਾਂਗਰਸ ਨੇਤਾ ਕੋਲਾਰ ਜ਼ਿਲੇ ਦੇ ਮੂਲਬਗਲ ’ਚ ਇਕ ਜਨਸਭਾ ’ਚ ਸ਼ਾਮਲ ਹੋਣ ਜਾ ਰਹੇ ਸਨ।
ਸ਼ਿਵਕੁਮਾਰ ਦੇ ਨਜ਼ਦੀਕੀ ਸੂਤਰਾਂ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਹੈਲੀਕਾਪਟਰ ਨੇ ਬੇਂਗਲੁਰੂ ’ਚ ਜਾਕੁਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਇਕ ਚੀਲ ਉਸ ਨਾਲ ਟਕਰਾ ਗਈ। ਇਸ ਕਾਰਨ ਕਾਕਪਿਟ ਦਾ ਸ਼ੀਸ਼ਾ ਟੁੱਟ ਗਿਆ ਅਤੇ ਹੈਲੀਕਾਪਟਰ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਹਵਾਈ ਅੱਡੇ ’ਤੇ ਐਮਰਜੈਂਸੀ ਸਥਿਤੀ ’ਚ ਉਤਾਰਨਾ ਪਿਆ। ਹੈਲੀਕਾਪਟਰ ’ਚ ਸ਼ਿਵਕੁਮਾਰ ਅਤੇ ਪਾਇਲਟ ਦੇ ਨਾਲ ਇਕ ਕੰਨੜ ਨਿਊਜ਼ ਚੈਨਲ ਦਾ ਇਕ ਰਿਪੋਰਟਰ ਵੀ ਸੀ, ਜੋ ਉਨ੍ਹਾਂ ਦੀ ਇੰਟਰਵਿਊ ਕਰ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਸ਼ਿਵਕੁਮਾਰ ਸਮੇਤ ਹੈਲੀਕਾਪਟਰ ’ਤੇ ਸਵਾਰ ਸਾਰੇ ਲੋਕ ਸੁਰੱਖਿਅਤ ਹਨ।
ਆਵਾਰਾ ਕੁੱਤਿਆਂ ਨੇ 12 ਸਾਲਾ ਬੱਚੇ ਨੂੰ ਨੋਚਿਆ, ਹਸਪਤਾਲ 'ਚ ਹੋਈ ਮੌਤ
NEXT STORY